May 26, 2026 10:48 am

ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਸ਼ਰਧਾ ਦੇ ਫੁਲ ਭੇਟ ਕਰਨ ਲਈ ਸੰਗਤਾਂ ਵੱਡੀ ਗਿਣਤੀ ’ਚ ਪਹੰਚੀਆਂ

ਮੂਨਕ, 12 ਮਾਰਚ (ਕੁਲਵੰਤ ਦੇਹਲਾ)-ਮਹਾਨ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਤੇ ਉਹਨਾਂ ਦੇ ਜਦੀ ਘਰ (ਬਾਰਾਂਦਰੀ ਸਾਹਿਬ) ਵਿਖੇ ਇਲਾਕੇ ਦੀਆਂ ਸਿਖ ਸੰਗਤਾਂ ਵਲੋਂ ਵਡੀ ਗਿਣਤੀ ਵਿਚ ਦਰਸ਼ਨ ਕੀਤੇ ਜਾ ਰਹੇ ਹਨ। ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਸ਼ਰਧਾ ਦੇ ਫੁਲ਼ ਭੇਟ ਕਰਨ 96 ਕਰੋੜੀ ਬੁਢਾ ਦਲ ਅਤੇ ਤਰਨਾ ਦਲ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਡੀ ਗਿਣਤੀ ਵਿਚ ਖਾਲਸਾਈ ਵਿਰਾਸ਼ਤ ਦਾ ਪ੍ਰਦਰਸ਼ਨ ਕਰਦੇ ਹੋਏ ਪਹੁੰਚ ਰਹੇ ਹਨ। ਸੰਗਤਾਂ ਵਲੋਂ ਪੁਰਾਤਨ ਖੂਹ,ਬੋਹੜ, ਅਤੇ ਬਾਬਾ ਜੀ ਦੇ ਜਦੀ ਘਰ ਦੇ ਦਰਸ਼ਨ ਕੀਤੇ ਜਾ ਰਹੇ ਹਨ। ਪੁਰਾਤਨ ਬਾਰਾਂਦਰੀ ਦੀ ਸਾਂਭ-ਸੰਭਾਲ ਨਗਰ ਦੇ ਸੇਵਾਦਾਰਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਜਦੋਂਕਿ ਇਹ ਇਤਿਹਾਸਿਕ ਅਸਥਾਨ ਪੰਜਾਬ ਸਰਕਾਰ ਦੇ ਪੁਰਾਤਤਵ ਵਿਭਾਗ ਦੇ ਅਧੀਨ ਆਉਂਦਾ ਹੈ। ਪਰ ਕਈ ਸਾਲ ਬੀਤ ਜਾਣ ਦੇ ਬਾਅਦ ਵੀ ਸਮੇਂ ਦੀਆਂ ਸਰਕਾਰਾਂ ਵਲੋਂ ਇਸ ਅਸਥਾਨ ਵਲ ਕੋਈ ਧਿਆਨ ਨਹੀਂ ਦਿਤਾ ਗਿਆ। ਜਿਸਦਾ ਇਲਾਕੇ ਦੀਆਂ ਸੰਗਤਾਂ ਵਿਚ ਭਾਰੀ ਰੋਸ ਹੈ।

Send this to a friend