ਸੰਗੀਤ ਦੀ ਦੁਨੀਆਂ ’ਚ ਅਲੱਗ ਪਹਿਚਾਣ ਰੱਖਣ ਵਾਲਾ ਪੈਡ ਪਲੇਅਰ ਰਾਜਵਿੰਦਰ ਸਿੰਘ

ਸੰਗੀਤਕ ਦੁਨੀਆਂ ਵਿੱਚ ਹਰ ਇੱਕ ਸੰਗੀਤ ਪ੍ਰੇਮੀ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਦੀ ਸੇਵਾ ਭਾਵਨਾ ਨਾਲ ਆਪਣੀ ਕਲਾ ਬਖੇਰ ਰਿਹਾ ਹੈ ਤੇ ਜੇਕਰ ਕਿਸੇ ਸੰਗੀਤਕ ਪ੍ਰੇਮੀ ਨੂੰ ਉਸ ਦੀ ਮਿਹਨਤ ਦਾ ਫ਼ਲ ਮਿਲ ਜਾਵੇ ਤਾ ਉਸ ਲਈ ਰੱਬ ਪਾਉਣ ਦੇ ਬਰਾਬਰ ਹੁੰਦਾ ਹੈ ਤੇ ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਜਲਦ ਹੀ ਇੱਕ ਖ਼ਾਸ ਰੁਤਬਾ ਹਾਸ਼ਿਲ ਕਰਨ ਵਿੱਚ ਕਾਮਯਾਬ ਹੋਇਆਂ ਤੇ ਉਹ ਹੈ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰਨ ਵਾਲਾ, ਪੈਡ ਉੱਪਰ ਸੁਰਾ ਦੀਆਂ ਤਰੰਗਾ ਨਾਲ ਮਗਨ ਕਰਵਾਉਣ ਵਾਲਾ ਪੈੜ ਪਲੇਅਰ ਰਾਜਵਿੰਦਰ ਸਿੰਘ । ਪਿੰਡ ਕ੍ਰਿਸ਼ਨਪੁਰਾ ਕਲਾ ਜਿਲ੍ਹਾਂ ਮੋਗਾ ਵਿੱਚ ਪਿਤਾ ਸਵ: ਨਾਹਰ ਸਿੰਘ ਦੇ ਘਰ ਮਾਤਾ ਪਰਮਜੀਤ ਕੌਰ ਦੇ ਕੁੱਖੋ ਮਿਤੀ 5 ਸਤੰਬਰ 1984 ਨੂੰ ਰਾਜਵਿੰਦਰ ਸਿੰਘ ਨੇ ਜਨਮ ਲਿਆ। ਬਚਪਨ ਤੋਂ ਹੀ ਪੈੜ ਵਜਾਉਣ ਦਾ ਸ਼ੌਕ ਹੋਣ ਕਾਰਣ ਮੁੱਢਲੀ ਸਿੱਖਿਆਂ ਦਸਵੀਂ ਸਰਕਾਰੀ ਹਾਈ ਸਕੂਲ ਕਰਨ ਕ੍ਰਿਸ਼ਨਪੁਰਾ ਕਲਾ ਜਿਲ੍ਹਾਂ ਮੋਗਾ ਤੋ ਬਾਦ ਪੈਡ ਵਜਾਉਣ ਦੇ ਸ਼ੌਕ ਨੂੰ ਅੱਗੇ ਵਧਾਉਂਦੇ ਹੋਏ ਉਸਤਾਦ ਮੇਸ਼ੂ ਨੂੰ ਗੁਰੂ ਧਾਰ ਦੇ ਅਭਿਆਸ ਜਾਰੀ ਰੱਖਿਆਂ ਤੇ ਹੋਲੀ ਹੋਲੀ ਸਟੇਜਾਂ ਤੇ ਗਾਇਕਾ ਨਾਲ ਕੰਮ ਕਰਕੇ ਅਪਣੀ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਰਾਜਵਿੰਦਰ ਸਿੰਘ ਨੇ ਅੱਜ ਤੱਕ ਪ੍ਰਸਿੱਧ ਲੋਕ ਗਾਇਕ ਹਰਜੀਤ ਸਿੱਧੂ,ਅਮਨਦੀਪ, ਜੀ. ਐਸ. ਪੀਟਰ, ਭਿੰਦੇ ਸ਼ਾਹ ਰਾਜੋਆਣੀਆਂ,ਕਨਵਰ ਮਾਨ, ਕੁੱਲਵੰਤ ਬਿੱਲਾ ,ਹਰਜੋਤ ਤੇ ਹੋਰ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਤੇ ਹੁਣ ਲੋਕ ਗਾਇਕ ਹਰਜੋਤ ਦੇ ਮਿਊਜ਼ਿਕਲ ਗਰੁੱਪ ਵਿੱਚ ਬਤੌਰ ਪੈੜ ਪਲੇਅਰ ਰਾਜਵਿੰਦਰ ਸਿੰਘ ਕੰਮ ਕਰ ਰਿਹਾ ਹੈ ।
-ਪੱਤਰਕਾਰ ਜਜਵੀਰ

Send this to a friend