ਕਾਠਮੰਡੂ, 12 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਕੌਮਾਂਤਰੀ ਹਵਾਈ ਅਡੇ ‘ਤੇ ਇਕ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।ਇਸ ੌਦੌਰਾਨ 50 ਸਵਾਰੀਆਂ ਦੇ ਮਾਰੇ ਜਾਣ ਦੀ ਖਬਰ ਹੈ। ਜਹਾਜ਼ ‘ਚ 78 ਯਾਤਰੀ ਸਵਾਰ ਸਨ ਜਹਾਜ਼ ਨੇ ਢਾਕਾ ਤੋਂ ਉਡਾਣ ਭਰੀ ਸੀ ਅਤੇ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜ ਕੇ 20 ਮਿੰਟ ‘ਤੇ ਇਹ ਕਾਠਮੰਡੂ ਕੌਮਾਂਤਰੀ ਹਵਾਈ ਅਡੇ ‘ਤੇ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਮੀਡੀਆ ਰਿਪੋਰਟ ਮੁਤਾਬਕ ਇਹ ਜਹਾਜ਼ ਬੰਗਲਾਦੇਸ਼ ਦੀ ਯੂ. ਐਸ-ਬੰਗਲਾ ਏਅਰਲਾਈਨਜ਼ ਦਾ ਸੀ।ਕਾਠਮੰਡੂ ਦੀ ਇਕ ਅਖਬਾਰ ਦੀ ਖਬਰ ਮੁਤਾਬਕ ਜਹਾਜ਼ ਕਾਠਮੰਡੂ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅਡੇ ਦੇ ਪੂਰਬੀ ਹਿਸੇ ‘ਚ ਜਾ ਡਿਗਿਆ, ਜਿਸ ਕਾਰਨ ਜਹਾਜ਼ ਨੂੰ ਅਗ ਲਗ ਗਈ।ਹਵਾਈ ਅਡੇ ਦੇ ਬੁਲਾਰੇ ਨੇ ਕਿਹਾ ਕਿ ਹਾਦਸੇ ਵਿਚ 50 ਲੋਕ ਮਾਰੇ ਗਏ ਹਨ, 23 ਤੋਂ ਵਧ ਜ਼ਖਮੀ ਹਨ।