ਬਠਿੰਡਾ, 11 ਮਾਰਚ (ਨਰਿੰਦਰ ਪੁਰੀ)- ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਦੀ ਅਪਾਰ ਕ੍ਰਿਪਾ ਦੁਆਰਾ ਪ੍ਰਬੰਧ ਵਿਵਸਥਾਂ ਨੂੰ ਦੇਖਦੇ ਹੋਏ ਅਜ ਸੰਤ ਨਿਰੰਕਾਰੀ ਮੰਡਲ ਬਠਿੰਡਾ ਦੇ ਜੋਨਲ ਇਨਚਾਰਜ ਸ਼੍ਰੀ ਐਸ.ਪੀ. ਦੁਗਲ ਨੇ ਬਠਿੰਡਾ ਜੋਨ ਦੇ ਨਵੇਂ ਬਣੇ ਖੇਤਰੀ ਸੰਚਾਲਕ ਸ਼੍ਰੀ ਅਵਤਾਰ ਸਿੰਘ ਬੁਢਲਾਡਾ ਦਾ ਸੰਗਤ ਵਿਚ ਆਦਰ ਸਤਿਕਾਰ ਸਹਿਤ ਸਵਾਗਤ ਕੀਤਾ ਗਿਆ ਅਤੇ ਖੇਤਰੀ ਸੰਚਾਲਕ ਸ਼੍ਰੀ ਰਾਮ ਕਿਸਨ ਗੋਇਲ ਕੋਲ ਬਰਨਾਲ ਅਤੇ ਬਠਿੰਡਾ ਦੇ ਆਹੁਦੇ ਹੋਣ ਕਰਕੇ ਉਨ•ਾਂ ਨੂੰ ਗੁਰੂ-ਮਰਿਆਦਾ ਅਨੁਸਾਰ ਬਠਿੰਡਾ ਤੋਂ ਵਿਦਾਇਗੀ ਦਿਤੀ ਗਈ ਅਤੇ ਸ਼੍ਰੀ ਰਾਮ ਕਿਸ਼ਨ ਗੋਇਲ ਵਲੋਂ ਨਿਭਾਈਆਂ ਸੇਵਾਵਾਂ ਦੀ ਭਰਪੂਰ ਸਲਾਘਾ ਕੀਤੀ। ਇਸ ਮੌਕੇ ਸ਼੍ਰੀ ਐਸ.ਪੀ. ਦੁਗਲ ਨੇ ਸੰਗਤ ਵਿਚ ਸਮੂਹ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ‘‘ਮਾਇਆ ਮਰੀ ਨਾ ਮਨ ਮਰਿਆ, ਮਰ ਮਰ ਗਏ ਸਰੀਰ, ਆਸ਼ਾ ਤ੍ਰਿਸ਼ਣਾ ਨਾ ਮਰੀ ਕਹਿ ਗਏ ਭਗਤ ਕਬੀਰ‘‘ ਇਨਸਾਨ ਦੇ ਸਰੀਰ ਅੰਦਰ ਦੋਨੋਂ ਹੀ ਨਹੀਂ ਮਰਦੇ ਜੇਕਰ ਸੇਵਾ ਦਾ ਫਲ ਖਟਣਾ ਹੈ ਤਾਂ ਸਾਨੂੰ ਮੈਂ ਨੂੰ ਮਿਟਾਉਣ ਨਾਲ ਹੀ ਖੁਸੀਆਂ ਮਿਲ ਸਕਦੀਆਂ ਹਨ। ਉਨ•ਾਂ ਦਸਿਆ ਕਿ ਹਰ ਕਰਮ ਕਰਦੇ ਹੋਏ ਇਨਸਾਨ ਨੂੰ ਨਿਮਰਤਾ ਸਹਿਤ ਗੁਰਸਿਖ ਦਾ ਮਾਰਗ ਅਪਨਾਉਂਦੇ ਹੋਏ ਮਿਸ਼ਨ ਦੇ ਸ਼ੰਦੇਸ ਜਨ ਜਨ ਤਕ ਪਹੁਚਾਉਣਾ, ਮਾਨਵਤਾ ਲਈ ਪ੍ਰੇਮ ਪਿਆਰ, ਸਹਿਨਸ਼ੀਲਤਾ ਅਤੇ ਭਾਈਚਾਰਕ ਸਾਂਝ ਪੈਦਾ ਕਰਨਾ ਹੈ।
ਉਨ੍ਹਾਂ ਦਸਿਆ ਕਿ ਹੋਮਯ ਇਨਸਾਨ ਨੂੰ ਵੈਰ, ਈਰਖਾ, ਹੰਕਾਰ ਵਾਲੇ ਪਾਸੇ ਲੈ ਜਾਂਦਾ ਹੈ ਅਤੇ ਕੀਤੀ ਗਈ ਸੇਵਾ ਬੇਅਰਥ ਹੋ ਜਾਂਦੀ ਹੈ। ਨਿਰਵਿਘਣ ਸੇਵਾ ਕਰਨ ਨਾਲ ਹੀ ਇਨਸਾਨ ਦੇ ਅੰਦਰ ਦੈਵੀ ਗੁਣ ਪੈਦਾ ਹੁੰਦੇ ਹਨ ਅਤੇ ਇਨਸਾਨ ਅੰਦਰ ਨਿਮਰਤਾ, ਸਤਿਕਾਰ, ਸਰਧਾ ਉਤਪਨ ਹੋਣ ਨਾਲ ਹੀ ਮਨ ਭਗਤੀ ਵਲ ਲਗਦਾ ਹੈ। ਉਨ•ਾਂ ਦਸਿਆ ਕਿ ਸੇਵਾ ਸਿਮਰਨ, ਸਬਰ ਸੰਤੋਖ਼ ਸਾਡੇ ਜੀਵਨ ਦੇ ਗਹਿਣੇ ਹਨ ਇਨ•ਾਂ ਨੂੰ ਬਚਾਕੇ ਰਖਣ ਨਾਲ ਹੀ ਭਗਤੀ ਮਾਰਗ ਤੇ ਚਲਣ ਦੀ ਸ਼ਕਤੀ ਪ੍ਰਦਾਨ ਹੁੰਦੀ ਹੈ। ਉਨ•ਾਂ ਕਿਹਾ ਕਿ ਸਾਨੂੰ ਦੀਪਕ ਵਾਂਗ ਤੇਲ ਅਤੇ ਰੂੰ ਦੀ ਬਤੀ ਦੇ ਮਿਲਾਪ ਨਾਲ ਹਨੇਰੇ ਨੂੰ ਦੂਰ ਕੀਤਾ ਜਾ ਸਕਦਾ ਹੈ ਉਸੇ ਤਰ•ਾਂ ਇਨਸਾਨ ਵੀ ਸਤਿਗੁਰੂ ਦੇ ਬ੍ਰਹਿਮ ਗਿਆਨ ਤੋਂ ਬਾਅਦ ਨਿਰਵਿਘਣ ਸੇਵਾ, ਸਿਮਰਨ ਤੇ ਸਤਸੰਗ ਕਰਨ ਨਾਲ ਅੰਧ-ਵਿਸ਼ਵਾਸਾਂ ਤੋ ਛੁਟਕਾਰਾ ਪਾ ਕੇ ਦੂਜਿਆਂ ਲਈ ਚਾਨਣ ਮੁਨਾਰਾ ਬਣ ਸਕਦੇ ਹਨ।ਇਸ ਅਵਸਰ ਤੇ ਖੇਤਰੀ ਸੰਚਾਲਕ ਸ਼੍ਰੀ ਰਾਮ ਕਿਸਨ ਗੋਇਲ ਨੇ ਆਪਣੇ ਸੇਵਾਕਾਲ ਦੋਰਾਨ ਸਮੂਹ ਸੇਵਾਦਾਰਾਂ ਅਤੇ ਸੰਗਤਾਂ ਵਲੋਂ ਮਿਲਿਆ ਪਿਆਰ ਅਤੇ ਨਿਭਾਈਆਂ ਜੁਮੇਵਾਰੀਆਂ ਪ੍ਰਤੀ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਆਸ਼ ਪ੍ਰਗਟ ਕੀਤੀ ਕਿ ਸੰਗਤਾਂ ਦਾ ਇਸੇ ਤਰ•ਾਂ ਦਾ ਪਿਆਰ ਮਿਲਦਾ ਰਹੇ।ਇਸ ਮੌਕੇ ਨਵੇਂ ਬਣੇ ਖੇਤਰੀ ਸੰਚਾਲਕ ਸ਼੍ਰੀ ਅਵਤਾਰ ਸਿੰਘ ਗੋਇਲ ਬੁਢਲਾਡਾ ਨੇ ਆਪਣੀ ਜੁਮੇਦਾਰੀ ਪ੍ਰਤੀ ਸਮੂਹ ਸੰਗਤਾਂ ਦਾ ਪਿਆਰ ਅਤੇ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ ਕਿ ਸਾਡੇ ਅੰਦਰ ਸੇਵਾ ਭਵਨਾ ਦੀ ਭਗਤੀ ਦ੍ਰਿੜਤਾ ਨਾਲ ਪੈਦਾ ਹੋ ਜਾਏ ਅਤੇ ਮੈ ਹਰ ਗੁਰਸਿਖ ਦਾ ਆਦਰ ਸਤਿਕਾਰ ਕਰਦੇ ਹੋਏ ਇਸ ਮਿਸ਼ਨ ਦੇ ਪ੍ਰਚਾਰ ਲਈ ਆਪਣਾ ਵਡਮੁਲਾ ਯੋਗਦਾਨ ਪਾ ਸਕਾ।