ਰੇਲਵੇ ਆਪਣੇ ਹੀ ਬਣਾਏ ਨਿਯਮਾਂ ਦੀਆਂ ਉਡਾ ਰਹੀ ਹੈ ਧੱਜੀਆਂ

ਰਾਮਪੁਰਾ ਫੂਲ਼, 9 ਮਾਰਚ (ਮਨਦੀਪ ਢੀਂਗਰਾ, ਲੱਖਾ ਹਰੀ)-ਭਾਰਤ ਦੇਸ਼ ਵਿੱਚ ਬਹੁਤ ਅਜਿਹੇ ਰੇਲਵੇ ਸਟੇਸ਼ਨ ਹਨ ਜਿੰਨਾਂ ਤੇ ਰੇਲ ਰੂਟ ਦੀ ਸਿੰਗਲ ਲਾਈਨ ਹੈ।ਅਜਿਹੇ ਹੀ ਰੇਲਵੇ ਸਟੇਸ਼ਨਾ ਵਿਚਂੋ ਸ਼ਹਿਰ ਰਾਮਪੁਰਾ ਫੂਲ ਦਾ ਵੀ ਸਟੇਸ਼ਨ ਹੈ ਜਿੱਥੇ ਇਕਹਿਰੀ ਲਾਈਨ ਹੈ ਜਿਸ ਕਾਰਨ ਮੁਸਾਫਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾਂ ਹੈ। ਦੋ ਪੰਸੈਜਰ ਗੱਡੀਆਂ ਦੀ ਕਰਾਸਿੰਗ ਸਮਂੇ ਰੇਲਵੇ ਆਪਣੇ ਹੀ ਬਣਾਏ ਨਿਯਮਾਂ ਦੀਆਂ ਰੋਜਾਨਾ ਖੁਦ ਹੀ ਧੱਜੀਆਂ ਉਡਾ ਰਹੀ ਹੈ। ਰੇਲਵੇ ਦਾ ਨਿਯਮ ਹੈ ਕਿ ਕੋਈ ਵੀ ਵਿਅਕਤੀ ਰੇਲਵੇ ਲਾਈਨਾਂ ਨੂੰ ਨਿਸਚਤ ਤੇ ਸਰੁੱਖਿਅਤ ਰਾਹ ਤੋ ਬਿਨਾਂ ਕਰਾਸ ਨਹੀ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸਜਾ ਯੋਗ ਅਪਰਾਧ ਦੀ ਸ੍ਰੇਣੀ ਵਿੱਚ ਆਉਂਦਾ ਹੈ।ਸਿੰਗਲ ਲਾਈਨ ਵਾਲੇ ਸਟੇਸ਼ਨ ਤੇ ਦੋ ਗੱਡੀਆਂ ਦੇ ਕਰਾਸਿੰਗ ਸਮਂੇ ਪਹਿਲਾਂ ਆੳਣ ਵਾਲੀ ਗੱਡੀ ਨੂੰ ਪਲੇਟ ਫਾਰਮ ਤੇ ਲੈ ਲਿਆ ਜਾਂਦਾ ਹੈ ਤੇ ਬਾਅਦ ਵਿੱਚ ਆਉਣ ਵਾਲੀ ਰੇਲ ਗੱਡੀ ਨੂੰ ਬਿਨਾ ਪਲੇਟ ਫਾਰਮ ਵਾਲੀ ਦੁਸਰੀ ਲਾਈਨ ਤੇ ਠਹਿਰਾਇਆ ਜਾਂਦਾ ਹੈ ।ਇਸ ਤਰਾਂ ਉਹ ਸਾਰੇ ਮੁਸਾਫਿਰ ਜਿਨਾਂ ਸਬੰਧਤ ਸਟੇਸਨ ਤੇ ਦੋ ਨੰਬਰ ਤੇ ਲਾਈਨ ਵਾਲੀ ਗੱਡੀ ਵਿਚ ਸਵਾਰ ਹੋਣਾ ਹੁੰਦਾ ਹੈ ਜਾ ਉਤਰਨਾ ਹੁੰਦਾ ਹੈ ਉਹ ਮੁਸ਼ਕਿਲ ਵਿੱਚ ਫਸ ਜਾਦੇ ਹਨ ਕਿਉਂਕਿ ਅੱਜ ਕੱਲ ਰੇਲਵੇ ਨੇ ਗੱਡੀਆਂ ਦੇ ਲੈਵਲ ਮੁਤਾਬਿਕ ਪਲੇਟ ਫਾਰਮ ਲੋਕਾਂ ਦੀ ਸੁਵਿਧਾ ਲਈ ਬਣਾ ਦਿੱਤੇ ਹਨ। ਪਰ ਕਰਾਸਿੰਗ ਸਮੇਂ ਇਹੋ-ਜਿਹੇ ਉਚੇ ਪਲੇਟ ਫਾਰਮ ਤੋ ਦੂਜੀ ਲਾਈਨ ਤੋ ਗੱਡੀ ਫੜਨ ਜਾ ਸਵਾਰੀਆਂ ਉਤਰਣ ਸਮਂੇ ਮੁਸੀਬਤ ਵਿੱਚ ਫਸ ਜਾਦੀਆਂ ਹਨ । ਜਿਕਰਯੋਗ ਹੈ ਕਿ ਰਾਮੁਪਰਾ ਫੂਲ ਦੇ ਸਮਾਜ ਸੇਵੀ ਤੇ ਆਰ.ਟੀ.ਆਈ. ਐਕਟੀਵਿਸਟ ਮਾਸਟਰ ਸੁਰਿੰਦਰ ਗੁਪਤਾ ਨੇ ਇਹ ਮੁੱਦਾ ਆਰ.ਟੀ.ਆਈ.ਐਕਟ ਦੇ ਹਵਾਲੇ ਨਾਲ ਰੇਲਵੇ ਅਧਿਕਾਰੀਆਂ ਕੋਲ ਦੋ ਸਾਲਾਂ ਤੋ ਉਠਾਇਆ ਹੋਇਆ ਹੈ।ਪਰ ਰੇਲ ਅਧਿਕਾਰੀ ਉੰਗਲ ਫੜਾਉਣ ਲਈ ਵੀ ਤਿਆਰ ਨਹੀ ।ਆਰ.ਟੀ.ਆਈ ਦੀ ਸੁਣਵਾਈ ਸਮੇ ਕਂੇਦਰੀ ਸੂਚਨਾ ਕਮਿਸ਼ਨਰ ਨੇ ਗੁਪਤਾ ਦੀ ਅਰਜੀ ਤੇ ਸੁਣਵਾਈ ਕਰਦਿਆਂ ਡੀ.ਆਰ.ਐਮ. ਅੰਬਾਲਾ ਕੈਂਟ ਨੂੰ ਇਸ ਸਬੰਧੀ ਹਰ ਤਰਾਂ ਦੀ ਜਾਣਕਾਰੀ ਦੇਣ ਦੇ ਆਦੇਸ਼ ਦਿੱਤੇ ਸਨ ਪਰ ਰੇਲਵੇ ਦੇ ਅਧਿਕਾਰੀ ਅੱਜ ਤੱਕ ਘੂਕ ਸੁੱਤੇ ਪਏ ਹਨ ਅਤੇ ਕੇਂਦਰੀ ਸੂਚਨਾ ਕਮਿਸ਼ਨਰ ਦੇ ਹੁਕਮਾਂ ਤੇ ਕੋਈ ਅਮਲ ਨਹੀ ਕੀਤਾ ਅਤੇ ਹੁਣ ਫਿਰ ਸੁਰਿਦਰ ਗੁਪਤਾ ਨੇ ਇਸ ਮੁੱਦੇ ਬਾਰੇ ਮੁੜ ਕੇਦਰੀ ਸੂਚਨਾ ਕਮਿਸ਼ਨ ਦੇ ਰਜਿਸਟਰਾਰ ਕੋਲ ਅਰਜੀ ਭੇਜ ਕੇ ਇਸ ਸਮੱਸਿਆ ਸੰਬੰਧੀ ਜਾਣੂ ਕਰਵਾਇਆ ਗਿਆ ਹੈ।

Send this to a friend