ਮੂਨਕ, 9 ਮਾਰਚ (ਕੁਲਵੰਤ ਦੇਹਲਾ)-ਸੀ.ਡੀ.ਪੀ.ਓ ਦਫਤਰ ਅੰਨਦਾਣਾ ਐਂਟ ਮੂਨਕ ਵਿਖੇ ਠਬੇਟੀ ਬਚਾਓ,ਬੇਟੀ ਪੜਾਓੂਪ੍ਰੋਗਰਾਮ ਸਬੰਧੀ ਆਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਦਾ ਟਰੇਨਿੰਗ ਕੈਂਪ ਲਗਾਇਆ ਗਿਆਂ। ਇਸ ਦੌਰਾਨ ਸੀ.ਡੀ.ਪੀ.ਓ ਸ੍ਰੀਮਤੀ ਰਾਜ ਕੌਰ ਵਿਸ਼ੇਸ ਤੌਰ ਤੇ ਪੰਹੁਚੇ। ਇਸ ਮੌਕੇ ਉਹਨਾ ਨੇ ਆਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਲੜਕੇ ਅਤੇ ਲੜਕੀ ਵਿੱਚ ਕੋਈ ਫਰਕ ਨਹੀ ਹੁੰਦਾ ਇਸ ਲਈ ਲੜਕੀਆਂ ਨੂੰ ਵੀ ਲੜਕਿਆ ਦੇ ਬਰਾਬਰ ਦਰਜਾ ਦੇਣਾ ਚਾਹੀਦਾ ਹੈ। ਸੁਪਰਵਾਇਜਰ ਸ਼੍ਰੀਮਤੀ ਮਾਨਵਿੰਦਰ ਕੋਰ ਨੇ ਕਿਹਾ ਕਿ ਜੇਕਰ ਸਮਾਜ ਨੂੰ ਅੱਗੇ ਵਧਾਉਣਾ ਹੈ ਤਾਂ ਸਮਾਜ ਵਿੱਚ ਔਰਤਾ ਨੂੰ ਬਰਾਬਰ ਦਾ ਦਰਜਾ ਦੇਣਾ ਪਵੇਗਾ ਤਾਂ ਹੀ ਅਸੀ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।ਇਸ ਮੌਕੇ ਸਤਨਾਮ ਕੋਰ ਸੁਪਰਵਾਇਜਰ ਨੇ ਵਿਭਾਗ ਦੀਆ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਏ.ਐਨ.ਐਮ ਰਜਨੀਸ਼ ਕੋਰ ਨੇ ਟੀਕਾ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਆਗਣਵਾੜੀ ਵਰਕਰ ਮਕਰੌੜ ਸਾਹਿਬ ਸਤਵਿੰਦਰ ਕੋਰ ਅਤੇ ਦਰਸ਼ਨਾਂ ਦੇਵੀ ਨੇ ਠਬੇਟੀ ਬਚਾਓ,ਬੇਟੀ ਪੜਾਓ’ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।