ਵਰਲਡ ਕੈਂਸਰ ਕੇਅਰ ਵੱਲੋਂ ਪਿੰਡ ਛਿੱਡਣ ’ਚ ਮੁਫ਼ਤ ਕੈਂਸਰ ਜਾਂਚ ਕੈਂਪ

ਅੰਮ੍ਰਿਤਸਰ, 9 ਮਾਰਚ (ਰਣਜੀਤ ਸਿੰਘ ਹੇਰ)-ਅਸੀਂ ਪ੍ਰਦੂਸ਼ਤ ਪਾਣੀ ,ਹਵਾ ਦੇ ਚੱਲਦਿਆਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਾਂ ਉਥੇ ਹੀ ਦੁਆਬਾ ਬੈਲਟ ਤੋਂ ਬਾਅਦ ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਮਾਝੇ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ,ਜਿਸਤੋਂ ਬਚਾਅ ਲਈ ਸਾਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਹੋਣ ਦੀ ਸਖਤ ਜਰੂਰਤ ਹੈ।ਇਸ ਸਬੰਧੀ ਪਿੰਡ ਛਿੱਡਣ ਦੇ ਗੁਰਦੁਆਰਾ ਸਾਹਿਬ ਵਿਖੇ ਵਰਲਡ ਕੇਅਰ ਕੈਂਸਰ ਚੈਰੀਟੇਬਲ ਟਰੱਸਟ ਵੱਲੋਂ ਪ੍ਰਬੰਧਕ ਕੁਲਵੰਤ ਸਿੰਘ ਧਾਲੀਵਾਲ ਅਤੇ ਕੁਲਦੀਪ ਸਿੰਘ ਟਿੱਲੇਵਾਲ ਦੀ ਸਮੁੱਚੀ ਟੀਮ ਵੱਲੋਂ ਚਲਾਈ ਮੁਫਤ ਕੈਂਸਰ ਜਾਂਚ ਕੈਂਪ ਮੁਹਿੰਮ ਤਹਿਤ ਗੁਰਮੀਤ ਸਿੰਘ ਸਰੀ ਕਨੈਡਾ ਤੇ ਹਰਜਾਪ ਸਿੰਘ ਪੰਨੂੰ ਸਰੀ ਕਨੈਡਾ ਦੇ ਸਹਿਯੋਗ ਸਦਕਾ ਵੱਡੇ ਪੱਧਰ ਤੇ ਕੈਂਪ ਲਗਾਇਆ ਗਿਆ।ਕੈਂਪ ਦੀ ਸ਼ੁਰੂਆਤ ਮੌਕੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ,ਯੂਥ ਕਾਂਗਰਸੀ ਆਗੂ ਦਿਲਰਾਜ ਸਿੰਘ ਸਰਕਾਰੀਆ, ਕਾਂਗਰਸੀ ਆਗੂ ਕਸ਼ਮੀਰ ਸਿੰਘ ਖਿਆਲਾ ਹਾਜਰ ਹੋਏ ਤੇ ਲੋਕਾਂ ਦੀ ਸਿਹਤ ਦੀ ਭਲਾਈ ਵਾਸਤੇ ਚਲਾਈ ਇਸ ਮੁਹਿੰਮ ਦਾ ਸਵਾਗਤ ਕਰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਉਪਰਾਲੇ ਦਾ ਫਾਇਦਾ ਲੈਣ ਦੀ ਅਪੀਲ ਕੀਤੀ।ਛਿੱਡਣ ਪਿੰਡ ਦੇ ਪ੍ਰਬੰਧਕ ਅੰਗਰੇਜ ਸਿੰਘ ਪੰਨੂੰ,ਪ੍ਰਗਟ ਸਿੰਘ ਪੰਨੂੰ,ਗੁਰਜਾਪ ਸਿੰਘ ਪੰਨੂੰ ਨੇ ਦੱਸਿਆ ਕਿ ਲਗਾਏ ਇਸ ਕੈਂਪ ਵਿੱਚ 633 ਮਰੀਜਾਂ ਦੇ ਖੁਨ ਦੀ ਜਾਂਚ ਕੀਤੀ ਗਈ ਹੈ ਅਤੇ ਇਸ ਦੀਆਂ ਰਿਪੋਰਟਾਂ ਤਿਆਰ ਹੋ ਕੇ 30 ਮਾਰਚ ਨੂੰ ਮਿਲਣਗੀਆਂ ਜਿਨ੍ਹਾਂ ਬਾਰੇ ਮਰੀਜਾਂ ਨੂੰ ਸੰਭਾਵਤ ਰੋਗ ਬਾਰੇ ਦੱਸਿਆ ਜਾਵੇਗਾ। ਕੈਂਪ ‘ਚ ਪਹੁੰਚੇ ਟਰੱਸਟ ਦੇ ਪ੍ਰਬੰਧਕ ਕੁਲਦੀਪ ਸਿੰਘ ਟਿੱਲੇਵਾਲ ਨੂੰ ਦਿਲਰਾਜ ਸਰਕਾਰੀਆ,ਕਸ਼ਮੀਰ ਸਿੰਘ ਖਿਆਲਾ ਤੇ ਪੰਨੂੰ ਪਰਿਵਾਰ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਟਿੱਲੇਵਾਲ ਨੇ ਕੈਂਪ ਵਿੱਚ ਏਨੀ ਵੱਡੀ ਤਦਾਦ ਵਿੱਚ ਪਹੁੰਚੇ ਮਰੀਜਾਂ ਬਾਰੇ ਕਿਹਾ ਕਿ ਇਸ ਬਿਮਾਰੀ ਨੂੰ ਏਨਾ ਵੱਡਾ ਹਊਆ ਨਾ ਸਮਝਿਆ ਜਾਵੇ,ਬਲਕਿ ਸਮੇਂ ਸਿਰ ਇਸਦੀ ਕੀਤੀ ਜਾਂਚ ਅਤੇ ਇਲਾਜ ਨਾਲ ਇਸਦਾ ਇਲਾਜ ਸੰਭਵ ਹੈ,ਜਦਕਿ ਕੀਤੀ ਗਈ ਦੇਰੀ ਸਾਡੇ ਲਈ ਜਾਨਲੇਵਾ ਹੋ ਸਕਦੀ ਹੈ।ਉਨ੍ਹਾਂ ਨੇ ਇਸ ਕੈਂਪ ਵਿੱਚ ਪੰਨੂੰ ਪਰਿਵਾਰ ਤੇ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਲੋਕਾਂ ਤੱਕ ਸੁਨੇਹਾ ਪਹੁੰਚਾਕੇ ਬਹੁਤ ਭਲੇ ਦਾ ਕੰਮ ਕੀਤਾ ਹੈ। ਇਸ ਮੌਕੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ, ਗੁਰਭੇਜ ਸਿੰਘ ਪੰਨੂੰ ਸਾਬਕਾ ਸਰਪੰਚ, ਦਿਲਬਾਗ ਸਿੰਘ, ਸਰਬਜੀਤ ਸਿੰਘ, ਕੁਲਵੰਤ ਰਾਏ, ਹਰਪਾਲ ਸਿੰਘ ਸੰਧੂ, ਨਿਰਵੈਰ ਸਿੰਘ ਕਿੰਟੂ ਕੰਧਾਰ ਸਿੰਘ, ਬਚਨ ਸਿੰਘ ਸਨ।

Send this to a friend