May 21, 2026 5:20 pm

ਰਜ਼ੀਆ ਸੁਲਤਾਨਾ ਨੂੰ ਰਾਸ਼ਟਰਪਤੀ ਵੱਲੋਂ ਭਲਕੇ ਕੌਮੀਂ ਨਾਰੀ ਪੁਰਸਕਾਰ

ਮਾਲੇਰਕੋਟਲਾ, 6 ਮਾਰਚ (ਸੁਖਵਿੰਦਰ ਸਿੰਘ ਅਟਵਾਲ)-ਜਿੱਥੇ ਪੂਰੇ ਦੇਸ਼ ਅੰਦਰ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਜਨਮ ਦਰ ਵਿੱਚ ਵੱਡਾ ਫ਼ਰਕ ਪੈਦਾ ਹੋ ਗਿਆ ਹੈ ਉਥੇ ਹੀ ਪੰਜਾਬ ’ਚ ਲੜਕੀਆਂ ਦੀ ਜਨਮ ਦਰ ਵਿੱਚ ਹੋਏ ਵੱਡੇ ਸੁਧਾਰ ਲਈ ਕੇਂਦਰ ਸਰਕਾਰ ਵੱਲੋਂ 2017 ਦਾ ਨਾਰੀ ਸ਼ਕਤੀ ਪੁਰਸ਼ਕਾਰ ਪੰਜਾਬ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ।ਭਲਕੇ ਇਹ ਪੁਰਸ਼ਕਾਰ ਕੇਂਦਰੀ ਮਹਿਲਾ ’ਤੇ ਬਾਲ ਵਿਕਾਸ਼ ਮੰਤਰਾਲੇ ਦੀ ਤਰਫ਼ ਤੋਂ ਮਹਾਂਮੁਹਿੰਮ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਰਾਸ਼ਟਰਪਤੀ ਭਵਨ ਦਿੱਲੀ ਵਿਖੇ ਭੇਂਟ ਕੀਤਾ ਜਾਵੇਗਾ।ਪੰਜਾਬ ਸਰਕਾਰ ਵੱਲੋਂ ਇਹ ਸਨਮਾਨ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ਼ ਮੰਤਰੀ ਪੰਜਾਬ ਬੀਬੀ ਰਜ਼ੀਆ ਸੁਲਤਾਨਾ ਪ੍ਰਾਪਤ ਕਰਨਗੇ।ਜ਼ਿਕਰਯੋਗ ਹੈ ਕਿ ਇਸ ਸਨਮਾਨ ਵਿੱਚ ਇੱਕ ਲੱਖ ਰੁਪਏ ਅਤੇ ਸਰਟੀਫ਼ਿਕੇਟ ਦਿੱਤਾ ਜਾਂਦਾ ਹੈ।ਕੇਂਦਰੀ ਮਹਿਲਾ ’ਤੇ ਬਾਲ ਵਿਕਾਸ਼ ਮੰਤਰੀ ਸ੍ਰੀਮਤੀ ਮੇਨਕਾ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪੁਰਸ਼ਕਾਰ ਸਬੰਧੀ ਲਿਖੇ ਪੱਤਰ ਵਿੱਚ ਪੰਜਾਬ ਅੰਦਰ ਲੜਕੀਆਂ ਦੀ ਜਨਮ ਦਰ ਵਿੱਚ ਹੋਏ ਜ਼ਿਕਰਯੋਗ ਵਾਧੇ ਲਈ ਪੰਜਾਬ ਸਰਕਾਰ ਦੀ ਭਰਭੂਰ ਸਲਾਘਾ ਕਰਨ ਦੇ ਨਾਲ-ਨਾਲ ਰਾਜ਼ ਅੰਦਰ ’ਬੇਟੀ ਬਚਾਓ ਬੇਟੀ ਪੜ੍ਹਾਓ’ ਪ੍ਰੋਗਰਾਮ ਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਦੇ ਤਿੰਨੋਂ ਵਿਭਾਗਾਂ ਇਸਤਰੀ ’ਤੇ ਬਾਲ ਵਿਕਾਸ਼, ਸਿਹਤ ਅਤੇ ਸਿੱਖਿਆ ਵਿਭਾਗ ਦੇ ਆਪਸੀ ਸਹਿਯੋਗ ਅਤੇ ਤਾਲਮੇਲ ਦੀ ਭਰਭੂਰ ਸਲਾਘਾ ਕਰਦੇ ਹੋਏ ਮੁਬਾਰਕਬਾਦ ਦਿੱਤੀ ਹੈ।

Send this to a friend