ਕਾਦੀਆਂ, 5 ਮਾਰਚ (ਮੁਨੀਰਾ ਸਲਾਮ)-ਸਥਾਨਕ ਏ ਵੀ ਐਮ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀ ਕੇਂਦਰ ਕੰਟਰੋਲਰ ਪ੍ਰਭਜੋਤ ਕੋਰ ਅਤੇ ਮੈਨੇਜਰ ਗੁਰਇਕਬਾਲ ਸਿੰਘ ਮਾਹਲ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਸਿਖਿਆ ਸਕਤਰ ਕ੍ਰਿਸ਼ਨ ਕੁਮਾਰ ਦੇ ਆਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਸਜਾ ਮਿਲੀ ਹੈ । ਇਥੇ ਨਿਯਮਾਂ ਮੁਤਾਬਕ ਪ੍ਰੀਖਿਆਂਵਾਂ ਕਰਵਾਈਆਂ ਜਾ ਰਹੀਆਂ ਸੀ । ਜਿਸ ਤੋ ਬੋਖਲਾ ਕਿ ਵਿਦਿਆਰਥੀਆਂ ਨੇ ਓਹਨਾਂ ਤੇ ਆਰੋਪ ਲਗਾਓਣੇ ਸ਼ੁਰੂ ਕਰ ਦਿਤੇ ।ਓਹਨਾਂ ਕਿਹਾ ਕਿ ਸਿਖਿਆ ਵਿਭਾਗ ਵਲੋਂ ਓਹਨਾਂ ਦੇ ਸਕੂਲ ਵਿਚ ਬਣੇ ਪ੍ਰੀਖਿਆ ਕੇਂਦਰ ਬਦਲਣ ਤੋਂ ਪਹਿਲਾਂ ਓਹਨਾਂ ਦੇ ਸਕੂਲ ਨੂੰ ਕੋਈ ਨੋਟਿਸ ਨਹੀਂ ਭੇਜਾ ਗਿਆ ਸੀ । ਓਹਨਾਂ ਦਸਿਆ ਕਿ ਰਾਜਨੀਤਿਕ ਦਬਾਅ ਦੇ ਚਲਦਿਆਂ ਸਿਖਿਆ ਵਿਭਾਗ ਦੇ ਓਚ ਅਧਿਕਾਰੀਆਂ ਵਲੋਂ ਓਹਨਾਂ ਦੇ ਸਕੂਲ ਵਿਚ ਬਣੇ ਪ੍ਰੀਖਿਆ ਕੇਂਦਰ ਨੂੰ ਤਬਦੀਲ ਕਰ ਕਿ ਕਿਸੇ ਦੂਸਰੇ ਸਕੂਲ ਵਿਚ ਬਣਾ ਦਿਤਾ ਗਿਆ । ਸਕੂਲ ਵਿਚ ਕੀਤੀ ਗਈ ਸਖਤੀ ਅਤੇ ਵਿਦਿਆਰਥੀਆਂ ਵਲੋਂ ਕੀਤੀ ਗਈ ਸ਼ਿਕਾਇਤਾਂ ਦੇ ਚਲਦਿਆਂ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਓਹਨਾਂ ਦੇ ਕੇਂਦਰ ਨੂੰ ਤਬਦੀਲ ਕਰ ਦਿਤਾ ਗਿਆ ਹੈ । ਓਹਨਾਂ ਦਸਿਆ ਕਿ 28 ਫਰਵਰੀ ਨੂੰ ਓਹਨਾਂ ਦੇ ਸਕੂਲ ਵਿਚ ਜਿਲਾ ਸਿਖਿਆ ਅਧਿਕਾਰੀ ਪ੍ਰਾਇਮਰੀ ਸਲਵਿੰਦਰ ਸਿੰਘ ਸਮਰਾ ਅਤੇ ਅਬਜਰਵਰ ਪਰਮਜੀਤ ਕੋਰ ਨੇ ਕੇਂਦਰ ਵਿਚ ਦੋਰਾ ਕਰ ਕਿ ਵਿਜੀਟਰ ਸ਼ੀਟ ਵਿਚ ਕੇਂਦਰ ਨੂੰ ਤਸਲੀਬਖਸ਼ ਦਸਿਆ ਸੀ । ਪਰ ਹੁਣ ਬਿਨਾਂ ਨੋਟਿਸ ਦਿਤਿਆਂ ਓਹਨਾਂ ਦੇ ਕੇਂਦਰ ਨੂੰ ਸ਼ਿਫਟ ਕਰ ਦਿਤਾ ਗਿਆ ਹੈ । ਓਹਨਾਂ ਕਿਹਾ ਕਿ ਸਿਖਆ ਸਕਤਰ ਵਲੋਂ ਨਕਲ ਤੇ ਨੁਕੇਲ ਕਸਣ ਲਈ ਇਕ ਪਾਸੇ ਤਾਂ ਸਖਤੀ ਕਰਨ ਲਈ ਕਿਹਾ ਜਾ ਰਿਹਾ ਹੈ । ਪਰ ਜੋ ਲੋਕ ਨਕਲ ਰੋਕਣ ਦੀ ਕੋਸ਼ਿਸ਼ ਕਰਦੇ ਹਨ ਓਹਨਾਂ ਦੇ ਮਨੋਬਲ ਨੂੰ ਠੇਸ ਪੁੰਹਚਾਓਣ ਦੇ ਲਈ ਸਿਖਿਆ ਸਕਤਰ ਵਲੋਂ ਕੇਂਦਰ ਨੂੰ ਹੀ ਸ਼ਿਫਟ ਕਰ ਦਿਤਾ ਜਾਂਦਾ ਹੈ ।