May 25, 2026 9:33 pm

ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਸਾਲਾਨਾ ਐਥਲੈਟਿਕ ਮੀਟ

ਬਠਿੰਡਾ, 5 ਮਾਰਚ (ਨਰਿੰਦਰ ਪੁਰੀ)-ਸਿੱਖਿਆ ਦੇ ਨਾਲ-ਨਾਲ ਨੌਜਵਾਨਾਂ ਨੂੰ ਫਿਜ਼ੀਕਲ ਫਿਟਨੈਸ ਦੇ ਲਈ ਹਰ ਸਾਲ ਦੀ ਤਰ੍ਹਾਂ  ਡੀ.ਏ.ਵੀ. ਕਾਲਜ, ਬਠਿੰਡਾ ਵਿਖੇ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ  ਮੁੱਖ ਮਹਿਮਾਨ ਦੇ ਤੌਰ ਦੇ ਸ਼੍ਰੀ ਨਵੀਨ ਸਿੰਗਲਾ ਐਸ.ਐਸ.ਪੀ. ਬਠਿੰਡਾ ਨੇ ਉਦਘਾਟਨ ਕਰਦੇ ਹੋਏ  ਆਕਾਸ਼ ਵਿੱਚ ਰੰਗ-ਬਿਰੰਗੇ ਗੁਬਾਰੇ ਛੱਡੇ ਅਤੇ ਵਿਦਿਆਥੀਆਂ ਦੁਆਰਾ ਕੀਤੀ ਗਈ ਮਾਰਚ-ਪਾਸਟ ਦੀ  ਸਲਾਮੀ ਲਈ। ਵੈਦਿਕ ਮੰਤਰ ਅਤੇ ਡੀ.ਏ.ਵੀ. ਗਾਨ ਦੇ ਨਾਲ ਐਥਲੈਟਿਕ ਮੀਟ ਦਾ ਆਰੰਭ ਕੀਤਾ  ਗਿਆ ਜਿਸ ਵਿੱਚ ਨੌਜਵਾਨਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਆਪਣੀ ਖੇਡ ਪ੍ਰਤਿਭਾ ਦਾ ਜਲਵਾ  ਵਿਖਾਇਆ। ਵਿਦਿਆਰੀਥੀਆਂ ਦੁਆਰਾ ਕੀਤੀ ਗਈ ਮਾਰਚ-ਪਾਸਟ ਨੂੰ ਦੇਖ ਕੇ ਮੁੱਖ-ਮਹਿਮਾਨ ਸ਼੍ਰੀ  ਨਵੀਨ ਸਿੰਗਲਾ ਖੁਸ਼ ਹੋ ਕੇ ਬੋਲੇ ਕਿ ਹਰ ਇੱਕ ਵਿਦਿਆਰਥੀ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਵਿੱਚ ਵੀ  ਰੁਚੀ ਦਿਖਾਉਣੀ ਚਾਹੀਦੀ ਹੈ ਅਤੇ ਖੇਡਾਂ ਵਿੱਚ ਭਾਗ ਲੈਣ ਨਾਲ ਉਹਨਾਂ ਵਿੱਚ ਅਨੁਸ਼ਾਸ਼ਨ ਦੀ ਭਾਵਨਾ  ਪੈਦਾ ਹੁੰਦੀ ਹੈ। ਉਹਨਾਂ ਨੇ ਡੀ.ਏ.ਵੀ. ਕਾਲਜ ਦੀ ਇਸ ਆਯੋਜਨ ਦੇ ਲਈ ਪ੍ਰਸੰਸਾ ਕੀਤੀ।

Send this to a friend