ਨਾਭਾ, 5 ਮਾਰਚ (ਕਰਮਜੀਤ ਸੋਮਲ)- ਰੋਟਰੀ ਕਲੱਬ ਨਾਭਾ ਵੱਲੋਂ ਕਲੱਬ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਦੀ ਅਗਵਾਈ ਵਿੱਚ ਸਮਾਜ ਸੇਵਕ ਦਲਜੀਤ ਸਿੰਘ ਸੰਧੂ ਅਤੇ ਪੱਤਰਕਾਰ ਕਰਮਜੀਤ ਸਿੰਘ ਮਹਿਰਮ ਦੇ ਮਾਤਾ ਪਿਤਾ ਸਵ: ਸੁੰਦਰ ਸਿੰਘ ਤੇ ਸਵ: ਮਾਨਸ ਕੌਰ ਦੀ ਨਿੱਘੀ ਯਾਦ ਵਿੱਚ ਰੋਟਰੀ ਭਵਨ ਪਟਿਆਲਾ ਗੇਟ ਵਿਖੇ ਅੱਖਾਂ ਦੀ ਜਾਂਚ ਦਾ ਵਿਸਾਲ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਮੁੱਖ ਮਹਿਮਾਨ ਸ. ਸਾਧੂ ਸਿੰਘ ਧਰਮਸੋਤ ਕੈਬਨਿਟ ਮੰਤਰੀ ਪੰਜਾਬ ਅਤੇ ਸ. ਜਗਤਾਰ ਸਿੰਘ (ਪ੍ਰਿੰਸੀਪਲ ਕਮਿਸਨਰ ਇਨਕਮ ਟੈਕਸ ਰਿਟਾ:) ਵਿਸੇਸ ਤੌਰ ਤੇ ਪਹੁੰਚੇ। ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਸੰਸਥਾਵਾਂ ਨੂੰ ਅਜਿਹੇ ਕੈਂਪ ਲਗਾਉਣੇ ਚਾਹੀਦੇ ਹਨ ਜਿਸ ਨਾਲ ਜਰੂਰਤਮੰਦ ਮਰੀਜਾਂ ਨੂੰ ਸਹਾਇਤਾ ਮਿਲ ਸਕੇ। ਇਸ ਕੈਂਪ ਵਿੱਚ ਡਾ. ਅਤੁੱਲ ਕੱਕੜ (ਕੱਕੜ ਆਈ ਹਸਪਤਾਲ ਪਟਿਆਲਾ) ਅਤੇ ਡਾ. ਐਚ.ਐਸ. ਰੰਧਾਵਾ ਨੇ ਆਪਣੀ ਟੀਮ ਨਾਲ 470 ਦੇ ਕਰੀਬ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਜਾਂਚ ਦੌਰਾਨ 125 ਦੇ ਕਰੀਬ ਮਰੀਜਾਂ ਦਾ ਅਪ੍ਰੈਸਨ ਕਰਨਗੇ।
ਕੈਂਪ ਵਿੱਚ ਜਰੂਰਤਮੰਦ ਮਰੀਜਾਂ ਨੂੰ ਐਨਕਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਕਲੱਬ ਪ੍ਰਧਾਨ ਰਜਨੀਸ ਮਿੱਤਲ, ਸੈਕਟਰੀ ਐਡਵੋ. ਨਿਤਿਨ ਜੈਨ, ਪ੍ਰੋਜੈਕਟ ਚੇਅਰਮੈਨ ਦਲਜੀਤ ਸੰਧੂ, ਜੀਵਨ ਪ੍ਰਕਾਸ ਬਾਂਸਲ ਅਤੇ ਸਮੂਹ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਸਾਧੂ ਸਿੰਘ ਧਰਮਸੋਤ ਕੈਬਨਿਟ ਮੰਤਰੀ ਪੰਜਾਬ ਅਤੇ ਸ. ਜਗਤਾਰ ਸਿੰਘ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਅੰਤ ਵਿੱਚ ਰਜਨੀਸ ਮਿੱਤਲ ਸੈਂਟੀ ਅਤੇ ਨੀਤਿਨ ਜੈਨ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਜਨੀਸ ਮਿੱਤਲ ਸੈਂਟੀ ਪ੍ਰਧਾਨ, ਚਰਨਜੀਤ ਬਾਤਿਸ ਪੀ ਏ ਸਾਧੂ ਸਿੰਘ ਧਰਮਸੋਤ,ਸੈਕਟਰੀ ਨਿਤਿਨ ਜੈਨ, ਪ੍ਰੋਜੈਕਟ ਚੇਅਰਮੈਨ ਦਲਜੀਤ ਸੰਧੂ, ਜੀਵਨ ਪ੍ਰਕਾਸ ਬਾਂਸਲ, ਐਸ.ਐਮ.ਓ. ਡਾ. ਦਲਬੀਰ ਕੌਰ, ਸਤਵਿੰਦਰ ਸਿੰਘ (ਚਰਨ ਗੈਸ),ਪਰਮੋਦ ਜਿੰਦਲ, ਐਡਵੋਕੇਟ ਰੋਹਿਤ ਜਿੰਦਲ, ਸਾਬਕਾ ਪ੍ਰਧਾਨ ਪ੍ਰਵੀਨ ਮਿੱਤਲ, ਡਾ. ਆਈ.ਡੀ. ਗੋਇਲ, ਸੱਤਿਆਵੀਰ ਜਿੰਦਲ, ਡਾ. ਬੀ ਕੇ ਚੋਪੜਾ, ਰਮੇਸ ਗਰਗ, ਗੁਰਦੀਪ ਬਿਰਦੀ, ਰਵਨੀਸ ਗੋਇਲ, ਅਨਿਲ ਰਾਣਾ, ਏ ਕੇ ਸਤਵਾਲ, ਵਿਕਾਸ ਚੋਪੜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਕਲੱਬ ਦੇ ਸਮੂਹ ਮੈਂਬਰ ਹਾਜਰ ਸਨ।