ਅਮਲੋਹ , 5 ਮਾਰਚ (ਰਣਜੀਤ ਸਿੰਘ ਘੁੰਮਣ)- ਪਿੰਡਾ ਦੇ ਵਿਕਾਸ ਦੇ ਕਾਰਜ ਪਾਰਦਸ਼ੀ ਢੰਗ ਨਾਲ ਕਰਵਾਏ ਜਾਣਗੇ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾਂ ਬਲਜੀਤ ਸਿੰਘ ਸੋਹੀ ਨੇ ਬਲਾਕ ਵਿਕਾਸ ਪੰਚਾਇਤ ਅਫਸਰ ਅਮਲੋਹ ਦਾ ਅਹੁੱਦਾ ਸੰਭਾਲਣ ਤੋ ਬਾਅਦ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈਆ ਜਾ ਰਹੀਆ ਸਕੀਮਾ ਨੂੰ ਘਰ-ਘਰ ਤੱਕ ਪਹੁਚਾਇਆ ਜਾਵੇਗਾ ਤਾ ਕਿ ਲਾਭਪਾਤਰੀਆ ਸਕੀਮਾ ਦਾ ਲਾਭ ਲੈ ਸਕਣ ਇਸ ਮੋਕੇ ਜਿਲ੍ਹਾਂ ਪ੍ਰੀਸ਼ਦ ਮੈਬਰ ਜੋਗਿੰਦਰ ਸਿੰਘ ਨਰੈਣਗੜ੍ਹ,ਬਲਾਕ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਬਿੱਟੂ , ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀ.ਏ ਰਾਮ ਕਿਸ਼ਨ ਭੱਲਾ, ਆੜਤੀਆਂ ਅਸੋੀਏਸ਼ਨ ਪ੍ਰਧਾਨ ਜਗਵਿੰਦਰ ਸਿੰਘ ਰਹਿਲ , ਗੁਰਪ੍ਰੀਤ ਸਿੰਘ ਗਰੇਵਾਲ ਨੇ ਨਵ ਨਿਯੂਕਤ ਬੀ.ਡੀ.ਪੀ.ਓ ਬਲਜੀਤ ਸਿੰਘ ਸੋਹੀ ਦਾ ਵਿਸੇਸ ਤੋਰ ਤੇ ਸਨਮਾਨ ਕੀਤਾ ਗਿਆ ਚਾਰਜ ਲੈਣ ਸਮੇਂ ਪੰਚਾਇਤ ਅਫਸਰ ਬਲਪਿੰਦਰ ਸਿੰਘ ਹੈਪੀ, ਬਲਕਾਰ ਸਿੰਘ ਸੁਪਰਡੈਟ, ਖੁਸਵਿੰਦਰ ਸਿੰਘ ਸਕੱਤਰ, ਗੁਰਮੇਲ ਸਿੰਘ ਜੱਸੜ ਮੈਬਰ ਬਲਾਕ ਸੰਮਤੀ, ਜੱਗਾ ਸਿੰਘ ਸਮਸਪੁਰ, ਬੂਟਾ ਸਿੰਘ ਲੱਖਾ ਸਿੰਘ ਵਾਲਾ, ਸੁਰੇਸਇੰਦਰ ਸਿੰਘ ਰੰਧਾਵਾਂ ਐਡਵੋਕੇਟ ਬਲਜਿੰਦਰ ਸਿੰਘ, ਚੈਅਰਮੈਨ ਜਗਵੀਰ ਸਿੰਘ ਸਲਾਣਾ, ਸੋਨੀ ਰਤਨਪਾਲੋ, ਹੈਪੀ ਸੂਦ, ਐਡਵੋਕੇਟ ਹਰਜਿੰਦਰ ਸਿੰਘ ਟਿੰਕਾਂ, ਰਾਮ ਸਿੰਘ ਸਾਬਕਾ ਸਰਪੰਚ ਘੁਟੀਡ, ਦਵਿੰਦਰ ਸਿੰਘ ਸੋਨੀ, ਮੋਹਨ ਸਿੰਘ, ਬਲਦੇਵ ਸਿੰਘ ਪਟਵਾਰੀ, ਨਿਰਮਲ ਸਿੰਘ ਸਾਬਕਾ ਸਰਪੰਚ ਮਾਲੋਵਾਲ ਆਦਿ ਹਾਜ਼ਰ ਸਨ।