May 20, 2026 12:51 pm

ਸਕੂਲ ਦੀ 50ਵੀਂ ਵਰ੍ਹੇਗੰਢ ’ਤੇ ਸਕੂਲ ਦਾ ਵਿੱਦਿਅਕ ਕੈਲੰਡਰ ਜਾਰੀ

ਫਗਵਾੜਾ, 1 ਮਾਰਚ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ)- ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ ਕਲਾਂ ਕੁੜੀਆਂ ਵਿਖੇ ਹੋਏ ਇੱਕ ਸਮਾਗਮ ਵਿੱਚ ਇਸੇ ਪਿੰਡ ਦੇ ਜੰਮਪਲ ਸ ਸੁਖਜੀਤ ਸਿੰਘ ਸੰਧੂ ਤੇ ਭੁਪਿੰਦਰ ਸਿੰਘ ਵਿਰਕ ਜੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ।
ਇਹਨਾਂ ਦੇ ਨਾਲ ਹੀ ਗੁਰਾਇਆ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਸੰਜੀਵ ਹੀਰ,ਹਰਮਿੰਦਰ ਸਿੰਘ ਤੇ ਕਮੇਟੀ ਮੈਂਬਰ,ਸਕੂਲ ਚੇਅਰਪਰਸਨ ਸੁਰਿੰਦਰ ਕੌਰ,ਡਾ. ਲਵਲੀ ਜੀ ਵੀ ਉਚੇਚੇ ਤੌਰ ‘ਤੇ ਸ਼ਾਮਲ ਹੋਏ ।ਇਹਨਾਂ ਸਾਰੇ ਮਹਿਮਾਨਾਂ ਦਾ ਸਕੂਲ ਪੁੱਜਣ ਤੇ ਸਕੂਲ ਦੇ ਮੁੱਖ ਅਧਿਆਪਕ ਬੂਟਾ ਰਾਮ ਜੀ ਵੱਲੋਂ ਨਿੱਘਾ ਸੁਆਗਤ ਕਰਦੇ ਹੋਏ ਤੇ ਫੁਲਕਾਰੀ ਦੀ ਛਾਂ ਹੇਠ ਬੁਲ ਬੁਲ ਬੈਚ ਦੀਆਂ ਬੱਚੀਆਂ ਵੱਲੋਂ ਅਸਕਾਟ ਕਰਦੇ ਹੋਇਆ ਲਿਆਂਦਾ ਗਿਆ ।ਆਏ ਹੋਏ ਮਹਿਮਾਨਾਂ ਨੂੰ ਸਕੂਲ ਦਾ ਭਰਮਣ ਕਰਵਾਇਆ ਗਿਆ ।ਸੁਖਜੀਤ ਸਿੰਘ ਸੰਧੂ ਤੇ ਭੁਪਿੰਦਰ ਸਿੰਘ ਵਿਰਕ ਜੀ ਵੱਲੋਂ ਸਕੂਲ ਵਿਹੜੇ ਵਿੱਚ ਕੌਮਾਂਤਰੀ ਮਾਂ ਬੋਲੀ ਦਿਹਾੜੇ ਤੇ ਬੂਟਾ ਲਗਾਉਣ ਉਪਰੰਤ ਸ਼ਮਾਂ ਰੌਸ਼ਨ ਕਰਕੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ ਗਈ ।ਜ਼ਿਕਰਯੋਗ ਹੈ ਕੇ ਸੁਖਜੀਤ ਸਿੰਘ ਵੱਲੋਂ ਹੀ ਸਕੂਲ ਵਿੱਚ ਪਹਿਲੀ ਮਦਦਗਾਰੀ ਚੇਅਰ ਐਸ.ਐਸ. ਟਰੱਕਿੰਗ ਦੇ ਬਾਨੀ ਹਨ ।ਸਕੂਲ ਮੁੱਖੀ ਵੱਲੋਂ ਉਹਨਾਂ ਦੇ ਸਨਮੁੱਖ ਸਕੂਲ ਦੀਆਂ ਉਪਲੱਬਧੀਆਂ ਦਾ ਜ਼ਿਕਰ ਕੀਤਾ ਗਿਆ।
ਜਿਹਨਾਂ ਨੂੰ ਸੁਣ ਕੇ ਸੰਧੂ ,ਵਿਰਕ ਤੇ ਆਏ ਹੋਰੇ ਮਹਿਮਾਨਾਂ ਗੱਦ ਗੱਦ ਹੋ ਉਠੇ । ਉਹਨਾਂ ਦਾ ਮਨ ਇੰਨਾ ਖੁਸ਼ ਸੀ ਕੇ ਉਹਨਾਂ ਨੇ ਇਸ ਸਾਮ ਤੋਂ ਸਲਾਨਾ ਇਮਤਿਹਾਨ ਵਿੱਚੋਂ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀ ਨੂੰ ਵਧੀਆ ਸਾਇਕਲ ਦੇਣ ਦਾ ਵੀ ਐਲਾਨ ਕੀਤਾ ।ਨਾਲ ਹੀ ਸਕੂਲ ਨੇ ਸੁਖਜਤਿ ਸਿੰਘ ਜੀ ਦੀ ਮਦਦ ਨਾਲ ਆਪਣੇ ਸਕੂਲ ਦਾ 2018-19 ਵਰ੍ਹੇ ਦਾ ਵਿੱਦਿਅਕ ਕਲੈੰਡਰ ਵੀ ਸਕੂਲ ਦੀ 50ਵੀਂ ਵਰੇਗੰਢ ਨੂੰ ਸਮਰਪਿਤ ਕੀਤਾ ਗਿਆ ।ਪ੍ਰਧਾਨ ਸੰਜੀਵ ਹੀਰ ਜੀ ਨੇ ਵੀ ਇਸ ਸਕੂਲ ਦੀ ਕਾਰਗੁਜਾਰੀ ਤੋਂ ਖੁਸ਼ ਹੋ ਕੇ ਸਕੂਲ ਨੂੰ ਸਾਊਂਡ ਸਿਸਟਮ ਲੈ ਕੇ ਦੇਣ ਦਾ ਵਾਅਦਾ ਕੀਤਾ ।ਇਹ ਵਿੱਦਿਅਕ ਕਲੈੰਡਰ ਵੀ ਐਸ.ਐਸ.ਟਰੱਕਿੰਗ ਦੀ ਮਾਲੀ ਸਹਾਇਤਾ ਨਾਲ ਹੀ ਤਿਆਰ ਕੀਤਾ ਗਿਆ ਹੈ । ਜੋ ਕੇ ਅੱਜ ਲੋਕ ਅਰਪਣ ਕੀਤਾ ਗਿਆ ਹੈ ।ਇਸ ਸਮੇਂ ਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਵਿਰਸੇ ਨਾਲ ਗੂੰਨੀ ਹੋਈ ਪੇਸ਼ਕਾਰੀ ਕੀਤੀ ।ਬੱਚਿਆਂ ਦੀ ਇਹ ਪੇਸ਼ਕਾਰੀ ਦੇਖਣ ਵਾਲੀ ਸੀ ।ਸੁਖਜੀਤ ਸੰਧੂ ਜੀ ਨੇ ਕਿਹਾ ਕੇ ਉਹ ਸਕੂਲ ਦੀ ਹਰ ਮਦਦ ਕਰਨਗੇ ।ਸਕੂਲ ਦੀ ਤਰੱਕੀ ਵਿੱਚ ਜੋ ਉਹ ਕਰ ਸਕਦੇ ਹਨ ਕਰਨਗੇ ।
ਸਕੂਲ ਸਟਾਫ ਤੇ ਬੱਚਿਆਂ ਨੇ ਸਕੂਲ ਆਏ ਇਹਨਾਂ ਮਹਿਮਾਨਾਂ ਦਾ ਸਕੂਲ ਟੋਕਨ ਤੇ ਸ਼ਾਲ ਭੇਂਟ ਕਰਕੇ ਸਨਮਾਨ ਕੀਤਾ ।ਇਸ ਸਮੇਂ ਉਪਰੋਕਤ ਤੋਂ ਇਲਾਵਾ ਸੁਰਿੰਦਰ ਕੌਰ, ਜਤਿੰਦਰ ਕੌਰ,ਰਾਣਾ, ਜਸਕਰਨ ਸੱਲਣ, ਪਰਮਜੀਤ, ਪ੍ਰਮੋਦ ਕੁਮਾਰ, ਸਰਬਜੀਤ ਕੌਰ, ਬਲਜੀਤ ਕੌਰ, ਜਸਵਿੰਦਰ ਕੌਰ,ਸੀਤਲ ਕੌਰ, ਅਮਰਜੀਤ ਕਾਲਾ, ਕ੍ਰਿਸ਼ਨਾ ਜੱਸੀ, ਪ੍ਰਵੀਨ ਕੌਰ,ਮਨਪ੍ਰੀਤ ਕੌਰ, ਕੁਲਵਿੰਦਰ ਕੌਰ ਤੇ ਸਕੂਲ ਸਟਾਫ ਵਿੱਚ ਸਰਬਜੀਤ ਸਿੰਘ. ਮੋਨਿਕਾ, ਰਣਜੀਤ ਕੌਰ, ਗੀਤਾ, ਮਨਜੀਤ ਕੌਰ ਤੇ ਸਕੂਲੀ ਬੱਚੀਆਂ ਹਾਜ਼ਰ ਸਨ।

Send this to a friend