ਔਰਤਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਲੋਕ ਲਹਿਰ ਖੜ੍ਹੀ ਕੀਤੀ ਜਾਣੀ ਜ਼ਰੂਰੀ : ਕੇ.ਬੀ.ਐਸ. ਸਿੱਧੂ

ਐਸ.ਏ.ਐਸ.ਨਗਰ, 28 ਫਰਵਰੀ (ਧਾਮੀ ਸ਼ਰਮਾ)- ਸੈਕਸੁਅਲ ਹਰਾਸਮੈਂਟ ਆਫ ਵਿਮੈਨ ਐਟ ਵਰਕਪਲੇਸ ਐਕਟ 2013 (ਇੰਪਲੀਮੈਂਟੇਸ਼ਨ, ਚੈਲੰਜਿਜ਼ ਐਂਡ ਵੇਅ ਫਾਰਵਰਡ) ਵਿਸ਼ੇ ‘ਤੇ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਸਕੀਮ ਤਹਿਤ ਸਮਾਜਿਕ ਸੁਰ¤ਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵ¤ਲੋਂ ਕਿਸਾਨ ਵਿਕਾਸ ਚੈਂਬਰ ਐਸ.ਏ.ਐਸ.ਨਗਰ ਵਿਖੇ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਦਾ ਉਦਘਾਟਨ ਮੁ¤ਖ ਮਹਿਮਾਨ ਵਜੋਂ ਸ਼ਾਮਿਲ ਹੋਏ ਸ੍ਰ: ਕੇ.ਬੀ.ਐਸ.ਸਿ¤ਧੂ, ਵਿਸੇਸ਼ ਮੁ¤ਖ ਸਕ¤ਤਰ ਸਮਾਜਿਕ ਸੁਰ¤ਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਨੇ ਕੀਤਾ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿ¤ਧੂ ਨੇ ਕਿਹਾ ਕਿ ਇਹ ਕਾਨਫਰੰਸ ਕਰਾਉਣ ਦਾ ਮਕਸਦ ਇਸ ਐਕਟ ਸਬੰਧੀ ਸਮਾਜ ਵਿਚ ਵ¤ਧ ਤੋਂ ਵ¤ਧ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਕੰਮਕਾਜੀ ਔਰਤਾਂ ਨੂੰ ਇ¤ਕ ਸੁਰ¤ਖਿਅਤ ਮਾਹੌਲ ਮੁਹ¤ਈਆ ਕਰਵਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਸਮਾਜ ਵਿਚ ਔਰਤਾਂ ਦੇ ਹ¤ਕਾਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਲੋਕ ਲਹਿਰ ਖੜ੍ਹੀ ਕੀਤੀ ਜਾਣੀ ਲਾਜ਼ਮੀ ਹੈ। ਉਨ੍ਹਾਂ ਆਖਿਆ ਕਿ ਕੰਮਕਾਜੀ ਮਹਿਲਾਵਾਂ ਨੂੰ ਸੁਰ¤ਖਿਅਤ ਮਾਹੌਲ ਦੇਣ ਲਈ ਕਾਨੂੰਨੀ ਪ੍ਰਣਾਲੀ ਨੂੰ ਸਮਝਣਾ ਵੀ ਲਾਜ਼ਮੀ ਹੈ। ਸ੍ਰੀ ਸਿ¤ਧੂ ਨੇ ਕਿਹਾ ਕਿ ਅਜੋਕੇ ਹਾਲਾਤ ਵਿਚ ਕਿਸੇ ਵੀ ਵਧੀਕੀ ਦਾ ਸ਼ਿਕਾਰ ਹੁੰਦੀਆਂ ਔਰਤਾਂ ਲਈ ਕੇਸ ਲੜਨਾ ਸੌਖਾ ਨਹੀ ਹੈ ਕਿਉਂਕਿ ਬਹੁਤੀ ਵਾਰ ਸਮਾਜ ਦੇ ਵ¤ਡੇ ਹਿ¤ਸੇ ਵ¤ਲੋਂ ਚੁ¤ਪ ਰਹਿਣ ਦੀ ਹੀ ਸਲਾਹ ਦਿ¤ਤੀ ਜਾਂਦੀ ਹੈ।ਸ੍ਰੀ ਸਿ¤ਧੂ ਨੇ ਦ¤ਸਿਆ ਕਿ ਪ੍ਰਾਈਵੇਟ ਸੈਕਟਰ ਵੀ ਇਸ ਐਕਟ ਦੇ ਘੇਰੇ ਵਿਚ ਆਉਂਦਾ ਹੈ, ਨਾਲ ਹੀ ਉਨ੍ਹਾਂ ਆਖਿਆ ਕਿ ਕਈ ਵਾਰ ਔਰਤਾਂ ਦੇ ਹ¤ਕਾਂ ਦੀ ਰਾਖੀ ਲਈ ਬਣਾਏ ਗਏ ਕਾਨੂੰਨਾਂ ਦੀ ਕੁ¤ਝ ਔਰਤਾਂ ਵ¤ਲੋਂ ਦੁਰਵਰਤੋਂ ਵੀ ਕੀਤੀ ਜਾਂਦੀ ਹੈ ਜੋ ਕਿ ਸਰਾਸਰ ਗਲਤ ਹੈ।ਸ੍ਰੀ ਸਿ¤ਧੂ ਨੇ ਇਸ ਐਕਟ ਦੇ ਕਈ ਨੁਕਤਿਆਂ ਉ¤ਤੇ ਚਾਨਣਾ ਪਾਇਆ।ਇਸ ਤੋਂ ਪਹਿਲਾਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਕਸ਼ਨ ਏਡ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਸੰਦੀਪ ਚਾਚਰਾ ਨੇ ਇਸ ਗ¤ਲ ‘ਤੇ ਖੁਸ਼ੀ ਪ੍ਰਗਟਾਈ ਕਿ ਪੁਲਿਸ ਤੇ ਸਿਵਲ ਪ੍ਰਸਾਸ਼ਨ ਵ¤ਲੋਂ ਇਸ ਐਕਟ ਸਬੰਧੀ ਜਾਗਰੂਕਤਾ ਪੈਦਾ ਕਰਨ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ।ਇਸ ਮੌਕੇ ਐਸ.ਏ.ਐਸ.ਨਗਰ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰ: ਚਰਨਦੇਵ ਸਿੰਘ ਮਾਨ ਨੇ ਆਖਿਆ ਕਿ ਜ਼ਿਲ੍ਹਾ ਐਸ.ਏ.ਐਸ.ਨਗਰ ਪਹਿਲਾ ਜ਼ਿਲ੍ਹਾ ਹੈ, ਜਿਸ ਨੇ ਇਸ ਐਕਟ ਸਬੰਧੀ ਜਾਗਰੂਕਤਾ ਲਈ ਪ੍ਰੋਗਰਾਮ ਸ਼ੁਰੂ ਕੀਤੇ ਹਨ।ਇਸ ਮੌਕ ਸਮਾਜਿਕ ਸੁਰ¤ਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਤੋਂ ਮਿਸ਼ਨ ਦੇ ਡਿਪਟੀ ਹੈ¤ਡ ਚਰਨਜੀਵ ਸਿੰਘ, ਐਸਡੀਐਮ ਮੋਹਾਲੀ ਸ: ਆਰ.ਪੀ. ਸਿੰਘ, ਜ਼ਿਲ੍ਹਾ ਸਮਾਜਿਕ ਸੁਰ¤ਖਿਆ ਅਫਸਰ ਅੰਮ੍ਰਿਤ ਬਾਲਾ, ਜ਼ਿਲ੍ਹਾ ਬਾਲ ਸੁਰ¤ਖਿਆ ਅਫਸਰ ਨਵਪ੍ਰੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫਸਰ ਅਮਰਜੀਤ ਸਿੰਘ ਕੌਰੇ, ਜ਼ਿਲ੍ਹਾ ਸਮਾਜ ਭਲਾਈ ਅਫਸਰ ਜਸਵੀਰ ਸਿੰਘ ਢਿ¤ਲੋਂ, ਐਕਸ਼ਨ ਏਡ ਐਸੋਸੀਏਸ਼ਨ ਦੀ ਡਾਇਰੈਕਟਰ ਦੀਪਾਲੀ ਸ਼ਰਮਾਂ, ਪੀ.ਯੂ.ਚੰਡੀਗੜ੍ਹ ਤੋਂ ਡਾ: ਰਾਜੇਸ਼ ਗਿ¤ਲ, ਸੈਲਫ ਇੰਪਲਾਇਡ ਵਿਮੈਨ ਐਸੋਸ਼ੀਏਸ਼ਨ ਦੇ ਸਟੇਟ ਕੋਆਰਡੀਨੇਟਰ ਸੁਨੰਦਾ ਦੀਕਸ਼ਿਤ, ਸਮੇਤ ਵ¤ਖ ਵ¤ਖ ਵਿਭਾਗਾਂ ਦੇ ਅਧਿਕਾਰੀ ਹਾਜ਼ਿਰ ਸਨ।

Send this to a friend