ਸ੍ਰੀ ਆਨੰਦਪੁਰ ਸਾਹਿਬ, 28 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਹੋਲੇ ਮਹ¤ਲੇ ਦੇ ਪਹਿਲੇ ਦਿਨ ਅ¤ਜ ਕਿਲਾ ਅਨੰਦਗੜ੍ਹ ਤੋਂ ਪੰਜ ਪਿਆਰਾ ਪਾਰਕ ਵ¤ਲ ਜਾਂਦੀ ਸੜਕ ‘ਚ ਸਥਿਤ ਵਿਰਾਸਤ-ਏ-ਖਾਲਸਾ ਦੇ ਬਾਹਰ ਅ¤ਧੀ ਦਰਜਨ ਨਿਹੰਗ ਸਿੰਘ ਬਾਣੇ ‘ਚ ਘੁੰਮ ਰਹੇ ਨੌਜੁਆਨਾਂ ਵ¤ਲੋਂ ਪੰਜਾਬ ਪੁਲੀਸ ਦੇ ਜਵਾਨਾਂ ਦੇ ਨਾਲ ਕੁ¤ਟਮਾਰ ਅਤੇ ਧ¤ਕਾਮੁ¤ਕੀ ਹੀ ਨਹੀ ਕੀਤੀ ਬਲਕਿ ਨੰਗੀਆਂ ਤਲਵਾਰਾਂ ਦੇ ਨਾਲ ਪੁਲੀਸ ਜਵਾਨਾਂ ‘ਤੇ ਹਮਲਾ ਵੀ ਕਰ ਦਿ¤ਤਾ।ਅ¤ਜ ਨੌਜੁਆਨਾਂ ਦੀ ਭੀੜ ਵ¤ਲੋਂ ਪਹਿਲਾਂ ਸਵੇਰੇ ਇ¤ਕ ਮਹਿਲਾ ਪੁਲੀਸ ਮੁਲਾਜ਼ਮ ਦੇ ਨਾਲ ਬਦਸਲੂਕੀ ਅਤੇ ਖਿ¤ਚਧੂਹ ਕੀਤੀ ਗਈ ਅਤੇ ਬਾਅਦ ਵਿ¤ਚ ਦੋ ਨੌਜੁਆਨ ਪੁਲੀਸ ਮੁਲਾਜ਼ਮਾਂ ਦੇ ‘ਤੇ ਹਮਲਾ ਕਰ ਦਿ¤ਤਾ ਗਿਆ। ਜਿਸ ਦੌਰਾਨ ਉਨ੍ਹਾਂ ਦੀਆਂ ਪ¤ਗਾਂ ਵੀ ਉਤਰ ਗਈਆਂ ਅਤੇ ਸ¤ਟਾਂ ਵੀ ਲ¤ਗੀਆਂ। ਜਿਸਤੋਂ ਬਾਅਦ ਮਾਮਲਾ ਵਿਗੜਦਾ ਵੇਖ ਸ੍ਰੀ ਆਨੰਦਪੁਰ ਸਾਹਿਬ ਦੇ ਐਸ ਐਚ ਓ ਹਰਕੀਰਤ ਸਿੰਘ ਪੁਲੀਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਸਥਿਤੀ ‘ਤੇ ਕਾਬੂ ਪਾਉਣ ਦੀ ਕੌਸ਼ਿਸ਼ ਕੀਤੀ।ਪਰ ਇਸ ਦੌਰਾਨ ਇ¤ਕ ਨਿਹੰਗ ਸਿੰਘ ਬਾਣੇ ‘ਚ ਆਏ ਨੌਜੁਆਨ ਨੇ ਦੂਸਰੇ ਸਾਥੀ ਨੂੰ ਪੁਲੀਸ ਮੁਲਾਜ਼ਮਾਂ ਦੇ ਹ¤ਥੋਂ ਛੁਡਵਾਉਣ ਲਈ ਆਪਣੀ ਤਲਵਾਰ ਦੇ ਨਾਲ ਪੁਲੀਸ ਮੁਲਾਜ਼ਮਾਂ ‘ਤੇ ਵਾਰ ਕਰਨੇ ਸ਼ੁਰੂ ਕਰ ਦਿ¤ਤੇ। ਇਹੀ ਨਹੀਂ ਪੁਲੀਸ ਦੀ ਗ¤ਡੀ ਦੇ ਡਰਾਈਵਰ ‘ਤੇ ਵੀ ਨੰਗੀ ਤਲਵਾਰ ਦੇ ਨਾਲ ਜ਼ਬਰਦਸਤ ਹਮਲਾ ਕੀਤਾ ਗਿਆ ਪਰ ਸ਼ੀਸ਼ਾ ਬੰਦ ਹੋਣ ਕਰਕੇ ਉਹ ਵਾਲ-ਵਾਲ ਬ¤ਚ ਗਿਆ। ਪਰ ਐਸ ਐਚ ਓ ਹਰਕੀਰਤ ਸਿੰਘ ਅਤੇ ਚੌਂਕੀ ਇੰਚਾਰਜ ਸਰਬਜੀਤ ਸਿੰਘ ਕੁਲਗਰਾਂ ਨੇ ਬੁਹਤ ਹੀ ਦਲੇਰੀ ਦੇ ਨਾਲ ਆਪਣੇ ਪੁਲੀਸ ਮੁਲਾਜ਼ਮਾਂ ਨੂੰ ਬਚਾਇਆ ਅਤੇ ਹੁਲੜਬਾਜ਼ ਨੌਜੁਆਨ ਨੂੰ ਕਾਬੂ ਕਰਨ ਦੀ ਕੌਸ਼ਿਸ਼ ਕੀਤੀ। ਇਨੇ ਨੂੰ ਨੰਗੀ ਤਲਵਾਰ ਵਾਲਾ ਨੌਜੁਆਨ ਪੁਲੀਸ ਹ¤ਥੋਂ ਭ¤ਜ ਗਿਆ।ਓਧਰ ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿ¤ਤੀ ਹੈ ਜਦਕਿ ਹਮਲਾ ਕਰਨ ਵਾਲੇ ਨੌਜੁਆਨ ਪੁਲਿਸ ਦੀ ਗ੍ਰਿਫਤ ’ਚੋਂ ਅਜੇ ਬਾਹਰ ਦੱਸੇ ਜਾ ਰਹੇ ਹਨ।