ਚੰਡੀਗੜ੍ਹ, 28 ਫਰਵਰੀ (ਪੰਜਾਬ ਟਾਇਮਜ਼ ਬਿਊਰੋ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਹਿਕਾਰਤਾ ਨੂੰ ਲੈ ਕੇ ਦੇਸ਼ ਦੇ ਉ¤ਤਰੀ ਰਾਜਾਂ ਵਿਚ ਭਾਵਨਾ ਬਦਲਾਅ ਨੂੰ ਲਾਜਿਮੀ ਦਸਿਆ ਹੈ। ਇਕ ਸਾਰੀਆਂ ਲਈ, ਸਾਰੀਆਂ ਲਈ ਇਕ ਦੀ ਭਾਵਨਾ ਦੇ ਨਾਲ ਕੰਮ ਕਰਨ ਨਾਲ ਸਹਿਕਾਰਤਾ ਨੂੰ ਪ੍ਰੋਤਸਾਹਨ ਮਿਲੇਗਾ। ਉਨ੍ਹਾਂ ਨੇ ਅੱਜ ਇਹ ਗੱਲ ਗੁਰੂਗ੍ਰਾਮ ਵਿਚ ਲੱਛਮਣ ਇਨਾਮਦਾਰ ਕੋਮੀ ਸਹਿਕਾਰੀ ਖੋਜ ਤੇ ਵਿਕਾਸ ਅਕਾਦਮੀ ਵਿਚ ਸਹਕਾਰ ਭਾਰਤੀ ਵੱਲੋਂ ਆਯੋਜਿਤ ਸਹਕਾਰ ਸੰਮੇਲਨ ਦੌਰਾਨ ਆਪਣੇ ਸੰਬੋਧਨ ਵਿਚ ਕਹੀ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਹਿਕਾਰਤਾ ਦੇ ਫਾਇਦੇ ਤੇ ਸਰੋਤਾਂ ਦੀ ਵਰਤੋਂ ਦੀ ਜਾਣਕਾਰੀ ਵੱਧ ਤੋਂ ਵੱਧ ਸਾਹਮਣੇ ਲਿਆਉਣੀ ਚਾਹੀਦੀ ਹੈ। ਇਹ ਅੰਦੋਲਨ ਦੇਸ਼ ਦੇ ਹੋਰ ਰਾਜਾਂ ਵਿਚ ਸਫਲ ਸਾਬਤ ਹੋਇਆ ਹੈ। ਕੌਮੀ ਸਹਿਕਾਰੀ ਵਿਕਾਸ ਨਿਗਮ ਦੇ ਤਹਿਤ ਦੇਸ਼ ਭਰ ਵਿਚ 8.33 ਲੱਖ ਸਹਿਕਾਰੀ ਕਮੇਟੀਆਂ ਰਜਿਸਟਰਡ ਹਨ। ਜਦੋਂ ਕਿ ਦੇਸ਼ ਦੇ ਉ¤ਤਰੀ ਰਾਜ ਜਿੰਨ੍ਹਾਂ ਵਿਚ ਜੰਮੂ ਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ੍ਹ, ਉ¤ਤਰ ਪ੍ਰਦੇਸ਼ ਤੇ ਹਰਿਆਣਾ ਵਿਚ ਰਜਿਸਟਰਡ ਕਮੇਟੀਆਂ ਦੀ ਕੁਲ ਗਿਣਤੀ 40,000 ਹੈ। ਇਕਲੇ ਮਹਾਰਾਸ਼ਟਰ ਰਾਜ ਵਿਚ 2.45 ਹਜ਼ਾਰ ਕਮੇਟੀ ਰਜਿਸਟਰਡ ਹਨ। ਅਜਿਹੇ ਵਿਚ ਦੇਸ਼ ਦੇ ਉ¤ਤਰੀ ਰਾਜਾਂ ਵਿਚ ਸਹਿਕਾਤਰਾ ਦੀ ਭਾਵਨਾ ਨੂੰ ਲੈ ਕੇ ਬਦਲਾਅ ਦੀ ਅਤਿ ਲੋਂੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਪਿਛਲੇ ਸਾਲ ਪੰਡਿਤ ਦੀਨ ਦਯਾਲ ਉਪਾਧਿਆਂ ਦੀ ਜਨਮ ਸ਼ਤਾਬਦੀ ਸਾਲ ਮੰਨਦੇ ਹੋਏ ਅੰਤਯੋਦਯ ਦੀ ਭਾਵਨਾ ’ਤੇ ਕੰਮ ਕੀਤਾ ਹੈ।