ਨਵੀਂ ਦਿੱਲੀ, 4 ਫਰਵਰੀ (ਪੀ. ਟੀ.)- ਪ੍ਰਧਾਨ ਮੰਤਰੀ ਵੱਲੋਂ 7ਵੇਂ ਕੇਂਦਰੀ ਵੇਤਨ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿੱਤ ਮੰਤਰੀ ਸ਼੍ਰੀ ਪੀ. ਚਿਦੰਬਰਮ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਅਸ਼ੋਕ ਕੁਮਾਰ ਮਾਥੁਰ ਕਮਿਸ਼ਨ ਦਾ ਚੇਅਰਮੇਨ, ਪੌਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਰੇਅ ਨੂੰ ਪੁੂਰਾ ਸਮਾਂ ਮੈਂਬਰ ਅਤੇ ਐਨ.ਆਈ.ਪੀ..ਐਫ. ਪੀ. ਦੇ ਨਿਦੇਸ਼ਕ ਡਾ ਰਾਥਿਨ ਰਾਏ ਨੂੂੰ ਪਾਰਟ ਟਾਈਮ ਮੈਂਬਰ ਨਿਯੁਕਤ ਤੇ ਵਿੱਤ ਮੰਤਰਾਲੇ ਦੇ ਖਰਚੇ ਵਿਭਾਗ ਦੇ ਓ.ਐਸ.ਡੀ. ਸ਼੍ਰੀਮਤੀ ਮੀਨਾ ਅਗਰਵਾਲ ਨੂੰ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ।