ਸਾਬਕਾ ਕੇਂਦਰੀ ਵਿੱਤ ਮੰਤਰੀ ਪੀ.ਚਿਦਾਂਬਰਮ ਦਾ ਬੇਟਾ ਕਾਰਤੀ ਸੀ.ਬੀ.ਆਈ ਵੱਲੋਂ ਗ੍ਰਿਫਤਾਰ

ਕਾਂਗਰਸ ਵੱਲੋਂ ਸਿਆਸੀ ਬਦਲੇ ਦੀ ਕਾਰਵਾਈ ਕਰਾਰ


ਨਵੀਂ ਦਿੱਲੀ, 28 ਫਰਵਰੀ- ਲੰਡਨ ਤੋਂ ਵਾਪਸ ਪਰਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ.ਚਿਦਾਂਬਰਮ ਦੇ ਬੇਟੇ ਕਾਰਤੀ ਚਿਦਾਂਬਰਮ ਨੂੰ ਸੀ.ਬੀ.ਆਈ. ਨੇ ਚੇਨਈ ਹਵਾਈ ਅ¤ਡੇ ਤੋਂ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਕਾਰਤੀ ਦਾ ਨਾਮ 2007 ਵਿਚ ਆਈ.ਐ¤ਨ.ਐਕਸ. ਮੀਡੀਆ ’ਚ ਫੰਡਾਂ ਨੂੰ ਸਵੀਕਾਰ ਕਰਨ ਦੇ ਲਈ ਵਿਦੇਸ਼ੀ ਨਿਵੇਸ਼ ਸਮਰਥਨ ਬੋਰਡ ਦੀ ਪ੍ਰਵਾਨਗੀ ਨਾਲ ਜੁੜੇ ਇਕ ਮਾਮਲੇ ’ਚ ਸਾਹਮਣੇ ਆਇਆ ਸੀ। ਉਸ ਸਮੇਂ ਪੀ. ਚਿਦਾਂਬਰਮ ਕੇਂਦਰੀ ਵਿ¤ਚ ਮੰਤਰੀ ਸਨ। ਈ.ਡੀ. ਨੇ ਦਾਅਵਾ ਕੀਤਾ ਸੀ ਕਿ ਸੀ.ਏ. ਭਾਸਕਰ ਰਮਨ ‘ਗਲਤ ਤਰੀਕੇ ਨਾਲ ਕਮਾਈ ਸੰਪਤੀ’ ਦੇ ਪ੍ਰਬੰਧਨ ਵਿਚ ਕਾਰਤੀ ਦੀ ਸਹਾਇਤਾ ਕਰ ਰਹੇ ਸਨ। ਕਾਰਤੀ ‘ਤੇ ਦੋਸ਼ ਹਨ ਕਿ ਉਨ੍ਹਾਂ ਨੇ ਏਅਰਸੇਲ-ਮੈਕਿਸਸ ਅਤੇ ਆਈ.ਐੈ¤ਨ.ਐਕਸ. ਮੀਡੀਆ ਲਈ ਗਲਤ ਤਰੀਕੇ ਨਾਲ ਫਾਰਨ ਇਨਵੈਸਟਮੇਂਟ ਪ੍ਰਮੋਸ਼ਨ ਬੋਰਡ (ਐ¤ਫ.ਆਈ.ਪੀ.ਬੀ.) ਦੀ ਮਨਜ਼ੂਰੀ ਪ੍ਰਾਪਤ ਕੀਤੀ। ਦੋਵਾਂ ਮਾਮਲੇ 2007 ਦੇ ਹਨ। ਉਸ ਸਮੇਂ ਪੀ. ਚਿਦਾਂਬਰਮ ਵਿ¤ਤ ਮੰਤਰੀ ਸਨ। ਦੋਸ਼ ਹੈ ਕਿ ਉਨ੍ਹਾਂ ਨੇ ਹੀ ਕਾਰਤੀ ਦਾ ਕੰਮ ਅਸਾਨ ਬਣਵਾਇਆ ਸੀ।
ਇਸ ਮਾਮਲੇ ‘ਚ ਸੀ.ਬੀ.ਆਈ. ਨੇ ਆਈ.ਐੈਨ.ਐਕਸ. ਮੀਡੀਆ, ਇਸ ਦੇ ਡਾਇਰੈਕਟਰ ਪੀਟਰ ਅਤੇ ਇੰਦਰਾਨੀ ਮੁਖਰਜੀ ਨਾਲ ਕਾਰਤੀ ਦਾ ਨਾਮ ਵੀ ਜੋੜਿਆ ਗਿਆ ਸੀ।ਸੂਤਰਾਂ ਮੁਤਾਬਕ, ਇਨਫੋਰਸਮੈਂਟ ਡਾਇਰੈਕਟਰ (ਈ.ਡੀ.) ਨੇ ਹੀ ਆਈ.ਐਨ.ਐਕਸ. ਮੀਡੀਆ ਵ¤ਲੋਂ ਕਾਰਤੀ ਨੂੰ ਮਿਲੀ ਰਕਮ ਦੀ ਜਾਣਕਾਰੀ ਸੀ.ਬੀ.ਆਈ. ਨੂੰ ਦਿ¤ਤੀ ਸੀ। ਜਿਸ ਦੇ ਆਧਾਰ ‘ਚੇ ਸੀ.ਬੀ.ਆਈ. ਨੇ 15ਵੇਂ 2017 ਨੂੰ ਉਨ੍ਹਾਂ ਖਿਲਾਫ ਐੈ¤ਫ.ਆਈ.ਆਰ. ਦਰਜ ਕੀਤੀ।ਕਾਂਗਰਸ ਨੇ ਇਸ ਨੂੰ ਸਿਆਸੀ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਹੈ।

Send this to a friend