ਆਯੂਸ਼ ਵਿਭਾਗ ਵੱਲੋਂ ਪਿੰਡ ਮਸਾਣੀਆਂ ਵਿਖੇ ਫ੍ਰੀ ਮੈਡੀਕਲ ਕੈਂਪ

ਬਟਾਲਾ, 27 ਫਰਵਰੀ (ਅਰਵਿੰਦਰ ਮਠਾਰੂ)-ਆਯੂਸ਼ ਵਿਭਾਗ ਪੰਜਾਬ ਵੱਲੋਂ ਡਾਈਰੈਕਟਰ ਅਯੁਰਵੈਦਿਕ ਵਿਭਾਗ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਜਿਲ੍ਹਾ ਅਯੁਰਵੈਦਿਕ ਅਤੇ ਯੁਨਾਨੀ ਅਫਸਰ ਗੁਰਦਾਸਪੁਰ ਡਾ. ਰਜੇਸ਼ ਸੂਦ ਅਤੇ ਜਿਲ੍ਹਾ ਹੋਮਿਉਪੈਥਿਕ ਅਫਸਰ ਗੁਰਦਾਸਪੁਰ ਡਾ. ਗਿਆਨ ਦੇਵ ਦੀ ਅਗਵਾਈ ਹੇਠ ਬਟਾਲਾ ਦੇ ਪਿੰਡ ਮਸਾਣੀਆਂ ਦੀ ਆਯੁਰਵੈਦਿਕ ਡਿਸਪੈਂਸਰੀ ਵਿਖੇ ਫ੍ਰੀ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਜਿਸ ਦੀ ਦੇਖ ਰੇਖ ਮੈਡਿਕਲ ਅਫਸਰ ਮਸਾਣੀਆਂ ਡਾ. ਅਮਿਤ ਵਰਮਾ ਨੇ ਕੀਤੀ।ਇਸ ਕੈਂਪ ਦੌਰਾਨ ਨਵਕਿਰਨ ਯੂਥ ਕਲੱਬ ਮਸਾਣੀਆਂ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਕੈਂਪ ਦੌਰਾਨ ਪਿੰਡ ਮਸਾਣੀਆਂਨ ਤੋਂ ਇਲਾਵਾ ਹੋਰ ਵੀ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਸ਼ਾਮਿਲ ਹੋ ਕੇ ਇਸ ਮੈਡੀਕਲ ਇਸ ਕੈਂਪ ਦਾ ਲਾਭ ਉਠਾਇਆ ਗਿਆ।ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 827 ਦੇ ਕਰੀਬ ਮਰੀਜਾਂ ਦਾ ਚੈਕਅਪ ਕਰਮ ਮਗਰੋਂ ਉਹਨਾਂ ਨੂੰ ਮੁਫਤ ਆਯੁਰਵੈਦਿਕ ਅਤੇ ਹੋਮਿਉਪੈਥਿਕ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਡਾ.ਹਰਿੰਦਰ ਸਿੰਘ, ਡਾ.ਬਿਕਰਮਜੀਤ ਸਿੰਘ ਬਾਜਵਾ, ਡਾ. ਮਨਦੀਪ ਕੌਰ, ਡਾ.ਅੰਕੁਰ ਲੇਖਾ, ਡਾ. ਪਰਨੀਤ ਕੌਰ ਤੋਂ ਇਲਾਵਾ ਉੱਪ ਵੈਦ ਨਰਿੰਦਰ ਸਿੰਘ, ਰਣਜੀਤ ਸਿੰਘ ਹੋਮਿਉਪੈਥਿਕ ਵਿਭਾਗ ਵੱਲੋਂ ਡਾ. ਹਰਜਿੰਦਰ ਕੌਰ, ਡਾ.ਸੀਮਾ, ਮੁਖਤਾਰ ਸਿੰਘ ਵੀ ਹਾਜਿਰ ਸਨ।

Send this to a friend