8 ਮਾਰਚ ਦੀ ਕਰਜ਼ਾ ਮੁਕਤੀ ਲਲਕਾਰ ਰੈਲੀ ਬਰਨਾਲਾ ’ਚ

ਬੁਢਲਾਡਾ, 27 ਫਰਵਰੀ (ਕੁਲਵਿੰਦਰ ਚਹਿਲ, ਬਲਵਿੰਦਰ ਜਿੰਦਲ)-ਕਾਂਗਰਸ ਸਰਕਾਰ ਨੂੰ ਕਿਸਾਨਾਂ ਦਾ ਕਰਜਾ,ਪੈਨਸਨ ਸਕੀਮਾਂ ਆਦਿ ਵਾਅਦੇ ਯਾਦ ਕਰਵਾਉਣ ਲਈ ਕਿਸਾਨਾਂ ਮਜਦੂਰਾਂ ਵਲੋ ਰੈਲੀਆਂ ਦੀਆਂ ਤਿਆਰੀਆਂ ਲਈ ਹਲਕੇ ਦੇ ਪਿੰਡਾਂ ਵਿੱਚ ਮੋਟਰ ਸਾਈਕਲ ਮਾਰਚ ਕੀਤਾ ਗਿਆ।ਇਸ ਮੌਕੇ ਜੱਥੇਬੰਦੀ ਦੇ ਪ੍ਰਧਾਨ ਜੋਗਿੰਦਰ ਦਿਆਲਪੁਰਾ ਨੇ ਕਿਹਾ ਕਿ ਵਿਧਾਨ ਸਭਾ ਦੀਆਂ ਵੋਟਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਕਿਸਾਨਾਂ ਦਾ ਸਮੁੱਚਾ ਕਰਜਾ ਖਤਮ,ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾਂ, ਘਰ-ਘਰ ਨੌਕਰੀ, ਕਿਸਾਨਾਂ, ਮਜਦੂਰਾਂ ਦੇ ਕਰਜੇ, ਬਦਲੇ ਹੁੰਦੀਆਂ ਕੁਰਕੀਆਂ ਬੰਦ, ਬੁਢਾਪਾ ਪੈਨਸਨ ਤੇ ਸ਼ਗਨ ਸਕੀਮ ’ਚ’ ਚੌਥਾ ਵਾਧਾ ਕਰਨ ਦਾ ਵਾਅਦਾ ਕੀਤਾ ਸੀ।ਪਰ ਸਰਕਾਰ ਬਣੀ ਨੂੰ ਤਕਰੀਬਨ 11 ਮਹੀਨੇ ਹੋ ਗਏ ਹਨ।ਕੈਪਟਨ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ।ਆਰਥਿਕ ਤੰਗੀ ਅਤੇ ਕਰਜਿਆਂ ਕਾਰਨ ਖੁਦਕੁਸੀਆਂ ਚ ਆਏ ਦਿਨ ਵਾਧਾ ਹੋ ਰਿਹਾ ਹੈ।800 ਸਕੂਲ ਬੰਦ ਕਰਕੇ ਅਤੇ ਸੁਵਿਧਾ ਕੇਂਦਰ ਬੰਦ ਕਰਕੇ ਰੁਜਗਾਰ ਉਜਾੜਿਆ ਜਾ ਰਿਹਾ ਹੈ ਅਤੇ ਨਿੱਜੀਕਰਨ ਨੂੰ ਉਤਸ਼ਾਹ ਕੀਤਾ ਜਾ ਰਿਹਾ ਹੈ।ਇਨ੍ਹਾਂ ਵਾਦਿਆਂ ਨੂੰ ਲਾਗੂ ਕਰਨ ਕਰਵਾਉਣ ਲਈ 8 ਮਾਰਚ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ਕਰਜਾ ਮੁਕਤੀ ਲਲਕਾਰ ਰੈਲੀ ਕੀਤੀ ਜਾ ਰਹੀ ਹੈ।ਜਿਸ ਵਿੱਚ ਪਰਿਵਾਰਾਂ ਸਮੇਤ ਪਹੂੰਚਣ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਮਲਕੀਤ ਸਿੰਘ ਲਖਮੀਰ, ਕਾਲਾ ਸਿੰਘ ਮੰਡੇਰ, ਗੁਰਨਾਮ ਸਿੰਘ ਕੁਲਾਣਾ, ਜਗਸੀਰ ਸਿੰਘ, ਜਰਨੈਲ ਸਿੰਘ, ਮੇਜਰ ਸਿੰਘ ਆਦਿ ਹਾਜਰ ਸਨ।

Send this to a friend