May 2, 2026 1:47 am

ਤਰਨਤਾਰਨ ਦੇ ਵਧੀਕ ਡਿਪਟੀ ਕਮਿਸ਼ਨਰ ਕੁਲਬੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

image ਜ¦ਧਰ  4 ਫਰਵਰੀ (ਪੀ.ਟੀ.)-ਤਰਨਤਾਰਨ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ. ਕੁਲਬੀਰ ਸਿੰਘ ਜਿਨ੍ਹਾਂ ਦਾ ਬੀਤੇ ਕੱਲ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਅੱਜ ਜਲੰਧਰ ਦੇ ਮਾਡਲ ਟਾਊਨ ਸਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਸ. ਕੁਲਬੀਰ ਸਿੰਘ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਸ. ਹਰਗੁਰਬੀਰ ਸਿੰਘ ਨੇ ਵਿਖਾਈ। ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਆਰ. ਵੈਂਕਟਾਰਤਨਮ ਕਮਿਸ਼ਨਰ ਜਲੰਧਰ ਡਵੀਜਨ, ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜੀ ਤਰਫੋਂ ਤਰਨਤਾਰਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਉਨ੍ਹਾਂ ਦੀ ਚਿਤਾ ’ਤੇ ਫੁੱਲ ਪੁਸ਼ਪ ਮਲਾਵਾਂ ਭੇਂਟ ਕੀਤੀਆਂ। ਪੰਜਾਬ ਪੁਲੀਸ ਦੇ ਜਵਾਨਾਂ ਵੱਲੋਂ ਹਥਿਆਰ ਉਲਟੇ ਕਰਕੇ ਅਤੇ ਮਾਤਮੀ ਧੁਨਾਂ ਵਜਾ ਕੇ ਸ. ਕੁਲਬੀਰ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਸ. ਕੁਲਬੀਰ ਸਿੰਘ ਜੀ ਦੀ ਚਿਤਾ ’ਤੇ ਫੁੱਲ ਮਲਾਵਾਂ ਭੇਂਟ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਸ੍ਰੀ ਵਰੁਣ ਰੂਜ਼ਮ ਡਿਪਟੀ ਕਮਿਸ਼ਨਰ ਜਲੰਧਰ, ਸ. ਸਤਵੰਤ ਸਿੰਘ ਜੌਹਲ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਪੰਜਾਬ, ਸ੍ਰੀ ਬਲਵਿੰਦਰ ਸਿੰਘ ਮੁਲਤਾਨੀ, ਸ. ਰਾਜਜੀਤ ਸਿੰਘ ਹੁੰਦਲ ਐ¤ਸ.ਐ¤ਸ.ਪੀ. ਤਰਨਤਾਰਨ, ਸ੍ਰੀ ਪ੍ਰੀਤਮ ਸਿੰਘ, ਸ. ਐ¤ਮ.ਪੀ. ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤਰਨਤਾਰਨ, ਸ੍ਰੀ ਸੁਖਵਿੰਦਰ ਸਿੰਘ ਮਰਾੜ ਏ.ਡੀ.ਸੀ. ਹੁਸ਼ਿਆਰਪੁਰ, ਡਾ. ਅਨੂਪ੍ਰੀਤ ਕੌਰ ਐ¤ਸ.ਡੀ.ਐ¤ਮ. ਤਰਨਤਾਰਨ, ਸ੍ਰੀ ਰਾਜੀਵ ਵਰਮਾ ਐ¤ਸ.ਡੀ.ਐ¤ਮ. ਪੱਟੀ, ਸ੍ਰੀ ਰਾਹੁਲ ਚੱਬਾ ਐ¤ਸ.ਡੀ.ਐ¤ਮ., ਸ੍ਰੀ ਸੁਭਾਸ਼ ਚੰਦਰ ਐ¤ਸ.ਡੀ.ਐ¤ਮ. ਭੁਲੱਥ, ਸ. ਪਰਮਜੀਤ ਸਿੰਘ ਐ¤ਸ.ਡੀ.ਐ¤ਮ. ਜਲੰਧਰ, ਸ. ਬਿਕਰਮ ਸਿੰਘ ਮਜੀਠੀਆ ਮਾਲ, ਐ¤ਨ.ਆਰ.ਆਈ., ਮੁੜ ਵਸੇਬਾ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਦੀ ਤਰਫੋਂ ਸ. ਸਤਿਨਾਮ ਸਿੰਘ ਛੀਨਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਤਰਨਤਾਰਨ, ਸ. ਮਨਜੀਤ ਸਿੰਘ ਜ਼ਿਲ੍ਹਾ ਭਲਾਈ ਅਫ਼ਸਰ ਤਰਨਤਾਰਨ, ਸ. ਗੁਰਪ੍ਰਤਾਪ ਸਿੰਘ ਨਾਗਰਾ ਡੀ.ਡੀ.ਪੀ.ਓ., ਸ. ਜਸਵੰਤ ਸਿੰਘ ਡੀ.ਟੀ.ਓ., ਸ੍ਰੀ ਰਾਜਿੰਦਰ ਓਬਰਾਏ ਡੀ.ਆਰ.ਓ., ਪਟਵਾਰ ਯੂਨੀਅਨ ਤਰਨਤਾਰਨ ਵੱਲੋਂ ਸ. ਭਗਵਾਨ ਸਿੰਘ ਪੱਟੀ, ਸ੍ਰੀ ਜੈਦ ਕੁਮਾਰ ਤਹਿਸੀਲਦਾਰ ਪੱਟੀ, ਸ. ਤਰਸੇਮ ਸਿੰਘ ਤਹਿਸੀਲਦਾਰ ਖਡੂਰ ਸਾਹਿਬ, ਸ. ਬਲਕਾਰ ਸਿੰਘ ਤਹਿਸੀਲਦਾਰ ਵੱਲੋਂ ਫੁੱਲ ਮਾਲਾਵਾਂ ਭੇਂਟ ਕਰਕੇ ਵਧੀਕ ਡਿਪਟੀ ਕਮਿਸ਼ਨਰ ਨੂੰ ਭਾਵ ਭਿੰਨੀਆਂ ਸ਼ਰਧਾਂਜਲੀ ਅਰਪਿਤ ਕੀਤੀਆਂ।
ਸ. ਕੁਲਬੀਰ ਸਿੰਘ ਤਰਨਤਾਰਨ ਵਿਖੇ ਬੀਤੇ ਲਗਭਗ 4 ਸਾਲਾਂ ਤੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਦੀ ਮੌਤ ’ਤੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਡੂੰਘੇ ਦੁੱਖ ਅਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ ਹੈ। ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਅਤੇ ਪੰਜਾਬ ਭਰ ਤੋਂ ਪੀ.ਸੀ.ਐ¤ਸ. ਕੇਡਰ ਦੇ ਅਧਿਕਾਰੀ ਅਤੇ ਉਨ੍ਹਾਂ ਦੇ ਦੋਸਤ ਮਿੱਤਰ, ਸਕੇ ਸੰਬਧੀ, ਡਿਪਟੀ ਕਮਿਸ਼ਨਰ ਦਫ਼ਤਰ ਤਰਨਤਾਰਨ ਦਾ ਸਮੂਹ ਸਟਾਫ ਵੀ ਅੰਤਿਮ ਸੰਸਕਾਰ ਮੌਕੇ ਹਾਜਰ ਸਨ।

Send this to a friend