May 2, 2026 12:27 am

ਭਾਸ਼ਾ ਸਭਿਆਚਾਰ ਅਤੇ ਜਵਾਨੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ : ਠੰਡਲ

image ਜਲੰਧਰ 4 ਫਰਵਰੀ (ਪੀ.ਟੀ.)-ਭਾਸ਼ਾ ਸਭਿਆਚਾਰ ਅਤੇ ਜਵਾਨੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਸੋਹਣ ਸਿੰਘ ਠੰਡਲ ਮੁੱਖ ਸੰਸਦੀ ਸਕੱਤਰ ਪੰਜਾਬ ਨੇ ਅੱਜ ਲਾਇਲਪੁਰ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਸਲਾਨਾ ਸਮਾਗਮ ਦੀ ਪ੍ਰਧਾਨਗੀ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਤਂੋ ਬਚਾਉਣ ਲਈ ਮਾਪੇ ਅਤੇ ਅਧਿਆਪਕ ਇਹਨਾਂ ਦੇ ਬੂਰੇ ਪ੍ਰਭਾਵਾ ਸਬੰਧੀ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਸਿੱਖਿਆ ਦੇ ਮਿਆਰ ਉੱਚਾ ਚੁੱਕਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਾਇਵੇਟ ਵਿਦਿਅਕ ਸਸਥਾਵਾਂ ਦਾ ਸਿੱਖਿਆ ਦੇ ਖੇਤਰ ਵਿਚ ਖਾਸ ਯੋਗਦਾਨ ਰਿਹਾ ਹੈ। ਖਾਸ ਕਰਕੇ ਐਸ. ਜੀ. ਪੀ. ਸੀ ਵੱਲੋਂ ਵਿਦਿਆ ਅਤੇ ਸਿਹਤ ਦੇ ਖੇਤਰ ਵਿਚ ਮਹਤੱਵਪੂਰਨ ਭੂਮੀਕਾ ਨਿਭਾਈ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਖੇਤਰ ਵਿਚ ਨਾਮਨਾਂ ਖਟਣ ਵਾਲੇ ਸਕੂਲ ਦੇ  ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਿਕ ਪ੍ਰਗਰਾਮ ਵੀ ਪੇਸ਼ ਕੀਤਾ ਗਿਆ। ਸ੍ਰੀ ਠੰਡਲ ਨੇ ਆਪਣੇ ਅਖਤਿਆਰੀ ਫੰਡ ਵਿਚੋਂ ਸਕੂਲ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਪ੍ਰਿਸੰੀਪਲ ਹਰਬੰਸ ਸਿੰਘ ਬੋਲਿਨਾਂ ਨੇ ਸਕੂਲ ਦੀਆਂ ਪ੍ਰਾਪਤੀਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਦਿਆਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋ ਇਲਾਵਾ ਸ੍ਰੀਮਤੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਸਿਲ, ਸ: ਜਸਪਾਲ ਸਿੰਘ ਵੜੈਂਚ ਜਾਇੰਟ ਸਕੱਤਰ, ਪੰਜਾਬੀ ਲੋਕ ਗਾਇਕ ਸਰਬਜੀਤ ਚੀਮਾ ਅਤੇ ਕੰਠ ਕਲੇਰ, ਸ੍ਰੀ ਰਮਨਜੀਤ ਸਿੰਘ, ਡਾ ਕੁਲਦੀਪ ਕੌਰ ਧਾਲੀਵਾਲ, ਡਾ ਸਨੀਲ ਕੁਮਾਰ ਸੂਦ, ਗੁਰਦਿਆਲ ਸਿੰਘ ਲੱਖਪੁਰ, ਸ੍ਰੀ ਜੈਪ੍ਰਕਾਸ਼ ਐਕਸੀਅਨ ਵੀ ਹਾਜ਼ਰ ਸਨ।

Send this to a friend