ਨਵੀਂ ਦਿੱਲੀ, 26 ਫਰਵਰੀ (ਪੀ.ਟੀ.)- ਤੁਹਾਡਾ ਕੋਈ ਆਈਡੀਆ ਹੋਵੇ ਜਾਂ ਸ਼ਿਕਾਇਤ ਤੁਸੀਂ ਹੁਣ ਕੋਈ ਵੀ ਗਲ ਮਿੰਟਾਂ ‘ਚ ਆਪਣੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਤਕ ਪਹੁੰਚਾ ਸਕਦੇ ਹੋ। ਇਸ ਲਈ ਤੁਹਾਨੂੰ ਨਾ ਹੀ ਕਿਸੇ ਪਾਲੀਟਿਕਲ ਸੋਰਸ ਦੀ ਜ਼ਰੂਰਤ ਹੈ ਅਤੇ ਨਾ ਹੀ ਤੁਸੀਂ ਕਿਤੇ ਹੋਰ ਭਟਕਣਾ ਹੈ। ਸ਼ਿਕਾਇਤ ਅਤੇ ਸੁਝਾਅ ਦੀ ਪੂਰੀ ਪ੍ਰੋਸੈਸ ਆਨਲਾਈਨ ਹੈ।ਤੁਸੀਂ ਕੋਈ ਸ਼ਿਕਾਇਤ ਕੀਤੀ ਹੈ ਤਾਂ ਉਸ ‘ਤੇ ਕੋਈ ਕਾਰਵਾਈ ਹੋਈ? ਜਾਂ ਫਿਰ ਹੁਣ ਉਸ ਦਾ ਸਟੇਟਸ ਕੀ ਹੈ? ਇਹ ਜਾਣਕਾਰੀ ਵੀ ਤੁਹਾਨੂੰ ਆਨਲਾਈਨ ਮਿਲ ਜਾਵੇਗੀ। ਸ਼ਿਕਾਇਤ ਕਰਨ ਤੋਂ ਬਾਅਦ ਤੁਹਾਨੂੰ ਇਕ ਰਜਿਸ਼ਟ੍ਰੇਸ਼ਨ ਨੰਬਰ ਮਿਲੇਗਾ।