ਪਿੰਡ ਨੈਨੋਕੋਟ ਦੇ ਲੋਕਾਂ ਵੱਲੋਂ ਸਰਪੰਚ ਖਿਲਾਫ਼ ਰੋਸ

ਕਾਹਨੂੰਵਾਨ, 25 ਫਰਵਰੀ (ਡਾ.ਜਸਪਾਲ ਸਿੰਘ ਭਿਟੇਵਡ)-ਸਥਾਨਕ ਕਸਬਾ ਕਾਹਨੂੰਵਾਨ ਨਜਦੀਕ ਪੈਂਦੇ ਪਿੰਡ ਨੈਨੋਕੋਟ ਦੇ ਲੋਕਾਂ ਵਲੋਂ ਮੌਜੂਦਾ ਸਰਪੰਚ ਖਿਲਾਫ ਜੰਮ ਕੇ ਭੜਾਸ ਕਢੀ ਕਿ ਸਰਪੰਚ ਦੀ ਆਪਣੀ ਰਿਹਾਇਸ਼ ਕਾਹਨੂੰਵਾਨ ਹੋਣ ਕਾਰਨ ਪਿੰਡ ਦੇ ਵਿਕਾਸ ਵਲ ਕੋਈ ਧਿਆਨ ਨਹੀਂ ਦਿਤਾ ਜਾਂਦਾ । ਛਪੜ ਦੀ ਸਫਾਈ ਨਾ ਹੋਣ ਕਾਰਨ ਪਿੰਡ ਦਾ ਪਾਣੀ ਛਪੜ ਤੋਂ ਬਾਹਰ ਪਿੰਡ ਦੇ ਚੁਫੇਰੇ ਬਣੀ ਸੜਕ ਉਪਰੋਂ ਦੀ ਵਗ ਰਿਹਾ ਹੈ ਅਤੇ ਨਜ਼ਦੀਕ ਬੀਜੀ ਫਸਲ ਦਾ ਪਾਣੀ ਪੈਣ ਕਾਰਨ ਨੁਕਸਾਨ ਹੋ ਰਿਹਾ ਹੈ ਅਤੇ ਆਉਣ ਜਾਣ ਵਾਲੇ ਰਾਹੀਆਂ ਨੂੰ ਵੀ ਕਾਫੀ ਮੁਸ਼ਕਲ ਆ ਰਹੀ ਹੈ । ਬਲਵਿੰਦਰ ਸਿੰਘ ਭਿੰਦਾ ਨੇ ਦੋਸ਼ ਲਾਇਆ ਕਿ ਸਰਪੰਚ ਨੂੰ ਲਖਾਂ ਰੁਪਏ ਗਰਾਂਟ ਆਉਣ ਕਾਰਨ ਵੀ ਪਿੰਡ ਦਾ ਕੋਈ ਵਿਕਾਸ ਨਹੀਂ ਕਰਵਾਇਆ ਗਿਆ ਅਤੇ ਗਰਾਂਟਾਂ ਨੂੰ ਖੁਰਦ ਬੁਰਦ ਕੀਤਾ ਗਿਆ ਹੈ। ਜਦੋਂ ਮੌਜੂਦਾ ਸਰਪੰਚ ਮਲਕੀਤ ਸਿੰਘ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਦਾ ਪਾਣੀ ਵਧ ਅਤੇ ਛਪੜ ਛੋਟਾ ਹੈ । ਹੋਰ ਕੋਈ ਪਾਣੀ ਦੇ ਨਿਕਾਸ ਲਈ ਜਗ੍ਹਾ ਨਹੀਂ ਹੈ । ਇਹੋ ਲੋਕ ਛਪੜ ਵਿਚ ਗੋਹਾ ਕੂੜਾ ਸੁਟ ਕੇ ਉਸਨੂੰ ਪੂਰ ਰਹੇ ਹਨ। ਇਸ ਮੌਕੇ ਸਰਵਣ ਸਿੰਘ ਸੂਬੇਦਾਰ, ਅਮਰਜੀਤ ਸਿੰਘ,ਸੁਖਚੈਨ ਸਿੰਘ, ਜੋਗਿੰਦਰ ਸਿੰਘ, ਦਲਵਿੰਦਰ ਸਿੰਘ ਬਿਲਾ, ਸਤਿੰਦਰਪਾਲ ਸਿੰਘ ਮਖਣ,ਸੁਖਪ੍ਰੀਤ ਸਿੰਘ, ਭਰਪੂਰ ਸਿੰਘ,ਦਵਿੰਦਰ ਸਿੰਘ, ਬਲਦੇਵ ਸਿੰਘ ਭੋਲਾ,ਸੋਹਣ ਸਿੰਘ,ਅਮਰੀਕ ਸਿੰਘ, ਮਾਸਟਰ ਮੁਖਤਿਆਰ ਸਿੰਘ ਅਤੇ ਮਾਸਟਰ ਧਜਮੋਰ ਸਿੰਘ ਆਦਿ ਹਾਜ਼ਰ ਸਨ ।

Send this to a friend