ਚੰਡੀਗੜ੍ਹ ਰੋਜ਼ ਮੇਲੇ ’ਚ ਜੋੜੀਆਂ ਦੇ ਮੁਕਾਬਲੇ ’ਚੋਂ ਨਾਗਪਾਲ ਜੋੜੀ ਜੇਤੂ

ਚੰਡੀਗੜ੍ਹ, 25 ਫਰਵਰੀ (ਨਾਗਪਾਲ)- ਚੰਡੀਗੜ ਵਾਸੀਆਂ ਦੇ ਲਈ ਰੋਜ ਫੈਸਟੀਵਲ ਇਕ ਤਿਉਹਾਰ ਦੇ ਤੋਰ ਜਾਣਿਆ ਜਾਣ ਵਾਲਾ ਮੇਲਾ ਬਣਦਾ ਜਾ ਰਿਹਾ ਹੈ ਇਸ ਵਾਰ ਵੀ 46 ਵਾਂ ਰੋਜ ਮੇਲਾ ਹਰ ਵਾਰ ਦੀ ਤਰਾਂ ਰੋਜ ਗਾਰਡਨ ਸੈਕਟਰ 16 ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਤਿੰਨ ਦੇ ਇਸ ਮੇਲੇ ਦਾ ਉਦਘਾਟਨ ਚੰਡੀਗੜ ਦੇ ਪਸ਼ਾਸ਼ਕ ਵੀ ਪੀ ਸਿੰਘ ਬਦਨੋਰ ਦੁਆਰਾ ਕੀਤਾ ਗਿਆ ਉਹਨਾਂ ਦੇ ਨਾਲ ਚੰਡੀਗੜ ਵਾਸੀਆਂ ਦੀ ਦਿਲਾਂ ਦੀ ਧੜਕਨ ਸਾਂਸਦ ਕਿਰਨ ਖੈਰ ਕਮਿਸ਼ਨਰ ਜਤਿੰਦਰ ਯਾਦਵ ,ਮੈਅਰ ਦਿਵੇਸ਼ ਮੋਦਗਿਲ ਅਤੇ ਨਗਰ ਨਿਗਮ ਦੇ ਅਧਿਕਾਰੀ ਮੇਲੇ ਦੇ ਪ੍ਰਬੰਧਾਂ ਦਾ ਜਾਇਜਾ ਲੈ ਰਹੇ ਸਨ ਬਚਿਆਂ ਦੇ ਮੁਕਾਬਲੇ ਵਿਚ ਐਸ ਐਸ ਪੀ ਚੰਡੀਗੜ ਨਿਲੰਬਰੀ ਵਿਜੈ ਜਗਦਲੇ ਮੁਖ ਮਹਿਮਾਨ ਸਨ ਮੇਲੇ ਦੇ ਪ੍ਰਬੰਧਕਾਂ ਵਲੋਂ ਰੋਜ ਪ੍ਰਿੰਸ ਤੇ ਰੋਜ ਪ੍ਰਿਸੈਂਸ,ਰੋਜ ਕਿੰਗ,ਤੇ ਰੋਜ ਕੁਵੀਨ ,ਤੇ ਲੋਕ ਨਾਚਾਂ ਦੇ ਮੁਕਾਬਲੇ ਵੀ ਕਰਾਏ ਗਏ ਆਖਿਰ ਵਿਚ ਸਭ ਤੋਂ ਰੋਚਕ ਮੁਕਾਬਲਾ ਨਵੇਂ ਵਿਆਹੇ ਜੋੜਿਆਂ ਦਾ ਕਰਾਇਆ ਗਿਆ ਜਿਸ ਵਿਚ ਦਰਜਨ ਦੇ ਕਰੀਬ ਜੋੜਿਆਂ ਨੇ ਭਾਗ ਲਿਆ ਸਾਰੇ ਜੋੜਿਆਂ ਨੂੰ ਕਈ ਕਈ ਰਾਂਊਡ ਪਾਰ ਕਰਨੇ ਪਏ ਜਜਾਂ ਦੀ ਕਸੋਟੀ ਤੇ ਪੂਰਾ ਉਤਰ ਦਿਆਂ ਜੋਬਨਪ੍ਰੀਤ ਸਿੰਘ ਨਾਗਪਾਲ ਤੇ ਪੁਸ਼ਪਿੰਦਰ ਕੋਰ ਨਾਗਪਾਲ ਦੀ ਜੋੜੀ ਨੇ ਇਹ ਮੁਕਾਬਲਾ ਜਿਤ ਲਿਆ ਫਸਟ ਰਨਰ ਅਪ ਵਿਵੇਕ ਘਈ ਤੇ ਤਮੰਨਾ ਅਤੇ ਸੈਂਕਡ ਰਨਰ ਅਪ ਡਾ. ਸੁਮਕਸ਼ ਤੇ ਡਾ.ਸੋਨੀਆ ਵਰਮਾ ਰਹੇ ਜੇਤੂਆਂ ਨੂੰ ਜਜਾਂ ਤੇ ਮੁਖ ਮਹਿਮਾਨ ਨੇ ਇਨਾਮ ਦਿਤਾ ਸਾਰਾ ਸਮਾਂ ਸਰੋਤਿਆਂ ਨੇ ਤਾੜੀਆਂ ਨਾਲ ਪੂਰਾ ਪੰਡਾਲ ਗੂੰਜਾ ਦਿਤਾ ਜੋਬਨਪ੍ਰੀਤ ਸਿੰਘ ਨਾਗਪਾਲ ਤੇ ਪੁਸ਼ਪਿੰਦਰ ਕੋਰ ਨਾਗਪਾਲ ਦੀ ਜੋੜੀ ਨੂੰ ਗੋਆ ਦਾ ਟੂਰ ਪੈਕਜ,ਜਦਕੇ ਸੈਂਕੰਡ ਵਾਲੀ ਜੋੜੀ ਨੂੰ ਜੈਪੁਰ ਦਾ ਟੁਰ ਪੈਕਜ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਜੋੜੀ ਨੂੰ ਰਮਾਡਾ ਹੋਟਲ ਜੀਰਕਪੁਰ ਦਾ ਟੂਰ ਪੈਕਜ ਮਿਲਿਆ ਜੋਬਨਪ੍ਰੀਤ ਤੇ ਪੁਸ਼ਪਿੰਦਰ ਦੀ ਜੋੜੀ ਦੇ ਡਾਂਸ ਅਤੇ ਰੈਪ ਨੇ ਮੇਲਾ ਹੀ ਲੁਟ ਲਿਆ ਜੋਬਨਪ੍ਰੀਤ ਨੇ ਜਦ ਜਜਾਂ ਦੇ ਸਵਾਲ ਦਾ ਜਵਾਬ ਦਿਤਾ ਤੇ ਉਹ ਵੀ ਅਸ਼ ਅਸ਼ ਕਰ ਉਠੇ।

Send this to a friend