ਗੁੜਗਾਓਂ, 25 ਫਰਵਰੀ (ਪੀ.ਟੀ.)- ਪੀ.ਐਨ.ਬੀ. ਦੇ ਘਪਲੇ ਪਿਛੋਂ ਇਸ ਤਰ੍ਹਾਂ ਦੇ ਮਾਮਲਿਆਂ ਦੀਆਂ ਸ਼ਿਕਾਇਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।ਸਮੇਂ ਦੇ ਨਾਲ-ਨਾਲ ਬੈਂਕਾਂ ਨੇ ਅਜਿਹੇ ਕਾਰੋਬਾਰੀਆਂ ਵਿਰੁਧ ਸ਼ਿਕਾਇਤਾਂ ਦਰਜ ਕਰਵਾਉਣੀਆਂ ਸ਼ੁਰੂ ਕਰ ਦਿਤੀਆਂ ਹਨ।ਇਨ੍ਹਾਂ ਸ਼ਿਕਾਇਤਾਂ ਦੀ ਸੂਚੀ ਵਿਚ ਇਕ ਹੋਰ ਮਾਮਲਾ ਜੁੜ ਗਿਆ ਹੈ।ਬੈਂਕ ਨਾਲ ਧੋਖਾਧੜੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।ਇਸ ਮਾਮਲੇ ‘ਚ ਓਰੀਐਂਟਲ ਬੈਂਕ ਆਫ ਕਾਮਰਸ ਤੋਂ 389 ਕਰੋੜ ਰੁਪਏ ਦੀ ਧੋਖਾਧੜੀ ਕਰਕੇ ਲੋਨ ਲਿਆ ਗਿਆ।ਪੀ.ਐਨ.ਬੀ. ਘਪਲੇ ਦੀ ਤਰ੍ਹਾਂ ਇਸ ਕੇਸ ਵਿਚ ਵੀ ਹੀਰਾ ਵਪਾਰੀ ਨਿਰਯਾਤ ਕੰਪਨੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਜੋ ਕਿ ਦਿਲੀ ਦਾ ਹੀ ਹੈ।