ਡੇਰਾਬਸੀ, 24 ਫਰਵਰੀ (ਧਾਮੀ ਸ਼ਰਮਾ)- ਡੇਰਾਬਸੀ ਪੁਲਿਸ਼ ਨੇ ਭੂਕੀ ਦਾ ਵਪਾਰ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕਰਕੇ ਇਕ ਵਡੀ ਸਫਲਤਾ ਹਾਸਿਲ ਕਿਤੀ ਹੈ । ਗੁਪਤ ਸੂਚਨਾ ਦੇ ਆਧਾਰ ਤੇ ਇਕ ਸਮਾਨ ਦੇ ਭਰੇ ਹੋਏ ਟਰਕ ਵਿਚੋਂ 27 ਕਿਲੋ ਭੂਕੀ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨਾ ਖਿਲਾਫ ਕੇਸ਼ ਦਰਜ ਕਰ ਲਿਆ ਹੈ ਜਿਹਨਾਂ ਦੀ ਪਛਾਣ ਦਲਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਜਾਵਹਰਪੁਰ ਦਲਜੀਤ ਸਿੰਘ ਪੁਤਰ ਭੁਪਿੰਦਰ ਸਿੰਘ ਵਾਸੀ ਸਵਾਦਲਪੁਰ ਥਾਣਾ ਗੰਡੀਆ ਜ਼ਿਲ੍ਹਾ ਪਟਿਆਲਾ ਦੇ ਰੂਪ ਵਿਚ ਹੋਈ ਹੈ। ਡੇਰਾਬਸੀ ਪੁਲਿਸ਼ ਨੇ ਭੂਕੀ ਸਮੇਤ ਕਾਬੂ ਕੀਤੇ ਦੋਵਾਂ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕਰਕੇ ਅਦਾਲਤ ਵਲੋਂ ਇਕ ਦਿਨ ਦਾ ਪੁਲਿਸ਼ ਰਿਮਾਂਡ ਹਾਸਿਲ ਕੀਤਾ ਹੈ ਤਾਂ ਜੋ ਉਨਾ ਤੋਂ ਪੂਰਨ ਤੋਰ ਤੇ ਜਾਣਕਾਰੀ ਹਾਸਿਲ ਕਿਤੀ ਜਾਵੇ ਕੀ ਉਨਾ ਵਲੋਂ ਬਰਾਮਦ ਕਿਤੀ ਗਈ ਭੂਕੀ ਉਹ ਕਿਸ ਨੂੰ ਬੇਚਣ ਲਈ ਲੈਕੇ ਆਏ ਸਨ । ਥਾਣਾ ਮੁਖੀ ਸਰਬਜੀਤ ਸਿੰਘ ਚੀਮਾ ਨੇ ਦਸਿਆ ਕੀ ਇਲਾਕੇ ਅੰਦਰ ਅਨੁਸਾਸ਼ਨ ਭੰਗ ਕਰਨ ਦੀ ਇਜਾਜਤ ਕਿਸੇ ਵੀ ਅਨਸਰ ਨੂੰ ਨਹੀਂ ਦਿਤੀ ਜਾਵੇਗੀ ਪੁਲਿਸ਼ ਦੀ ਪੂਰੀ ਟੀਮ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਕੰਮ ਕਰ ਰਹੀ ਹੈ ।