ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਕੇਵਲ ਹਲਕੇ(ਛੋਟੇ) ਵਾਹਨਾਂ ਨੂੰ ਮੇਲਾ ਖੇਤਰ ਅੰਦਰ ਦਾਖਲੇ ਦੀ ਛੋਟ।
ਸ੍ਰੀ ਅਨੰਦਪੁਰ ਸਾਹਿਬ – ਹੋਲੇ ਮਹੱਲੇ ਦੇ ਸਾਰੇ ਮੁਢਲੇ ਪ੍ਰਬੰਧ ਮੁਕੰਮਲ ਕੀਤੇ ਜਾ ਚੁਕੇ ਹਨ। ਇਨ੍ਹਾਂ ਪ੍ਰਬੰਧਾਂ ਲਈ 4000 ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਅਤੇ ਕਰਮਚਾਰੀ ਡਿਊਟੀ *ਤੇ ਤਾਇਨਾਤ ਰਹਿਣਗੇ।ਸਮੂਚੇ ਮੇਲਾ ਖੇਤਰ ਨੂੰ 10 ਖੇਤਰਾਂ ਵਿੱਚ ਵੰਡ ਕੇ ਹਰ ਸੈਕਟਰ ਵਿੱਚ ਇੱਕ ਡਿਊਟੀ ਮੈਜਿਸਟ੍ਰੇਟ ਵਾਇਰਲੈਸ ਰੇਡੀਉ ਸੈਟ ਸਮੇਤ ਤਾਇਨਾਤ ਰਹੇਗਾ। ਸਮੂਚੇ ਮੇਲੇ ਦਾ ਮੁੱਖ ਕੰਟਰੋਲ ਰੂਮ ਐਸਡੀਐਮ ਦਫਤਰ ਵਿੱਚ ਹੋਵੇਗਾ। ਜਿੱਥੇ ਵੱਖਵੱਖ ਵਿਭਾਗਾਂ ਦੇ ਅਧਿਕਾਰੀ$ਕਰਮਚਾਰੀ 24 ਘੰਟੇ ਡਿਊਟੀ ਤਾਇਨਾਤ ਰਹਿਣਗੇ। ਇਹ ਪ੍ਰਗਟਾਵਾ ਸ੍ਰੀਮਤੀ ਗੁਰਨੀਤ ਤੇਜ਼ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਐ ਡੀਐਮ ਦਫਤਰ ਦੇ ਮੀਟਿੰਗ ਰੂਮ ਵਿੱਚ ਹੋਲੇ ਮਹੱਲੇ ਦੇ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼ਰਧਾਲੂਆਂ$ਸੰਗਤਾਂ ਦੀ ਸਹੁਲਤ ਲਈ ਵੱਖ ਵੱਖ ਪਾਰਕਿੰਗ ਸਥਾਨਾਂ ਤੋਂ 45 ਮੁਫਤ ਸ਼ੱਟਲ ਬੱਸਾਂ ਚਲਾਈਆਂ ਜਾਣਗੀਆਂ। ਇਨ੍ਹਾਂ ਪਾਰਕਿੰਗ ਸਥਾਨਾ *ਤੇ ਬਿਜਲੀ, ਪੀਣ ਵਾਲਾ ਸਾਫ ਪਾਣੀ, ਆਰਜ਼ੀ ਪਖਾਨੇ ਤੇ ਆਰਾਮ ਕਰਨ ਲਈ ਟੈਂਟ ਦੀ ਵਿਵਸਥਾ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੋਲੇ ਮਹੱਲੇ ਦਾ ਤਿਉਹਾਰ ਪ੍ਰਸ਼ਾਸ਼ਨ ਅਤੇ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਦਾ ਹੀ ਫਰਜ਼ ਨਹੀਂ ਹੈ ਸਗੋਂ ਇਹ ਹਰ ਇੱਕ ਵਿਭਾਗ ਦੀ ਵੀ ਬਰਾਬਰ ਦੀ ਜੁੰਮੇਵਾਰੀ ਦਾ ਕੰਮ ਹੈ। ਇਸ ਲਈ ਹਰ ਵਿਭਾਗ ਦੇ ਅਧਿਕਾਰੀ$ਕਰਮਚਾਰੀ ਇਸ ਰਾਸ਼ਟਰੀ ਮਹੱਤਵ ਤਿਉਹਾਰ ਨੂੰ ਸੇਵਾ ਦੀ ਭਾਵਨਾ ਨਾਲ ਨਿਵਾਉਂਦੇ ਹੋਏ ਪ੍ਰਸ਼ਾਸ਼ਨ ਨੂੰ ਆਪਣਾ ਪੂਰਨ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਇਸ ਦੌਰਾਨ ਡਿਊਟੀ ਵਿੱਚ ਕੋਈ ਲਾਪਰਫਾਹੀ ਜਾਂ ਕੁਤਾਹੀ ਨਾ ਦਿਖਾਈ ਜਾਵੇ। ਉਨ੍ਹਾਂ ਕਿਹਾ ਕਿ ਹੋਲੇ ਮਹੱਲੇ ਦਾ ਇਹ ਤਿਉਹਾਰ ਵਾਹਨ ਮੁਕਤ ਰਹੇਗਾ। ਕੇਵਲ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਕੇਵਲ ਹਲਕੇ ਅਤੇ ਛੋਟੇ ਵਾਹਨ ਹੀ ਮੇਲਾ ਖੇਤਰ ਵਿੱਚ ਦਾਖਲ ਹੋ ਸਕਣਗੇ। ਜਦੋਂਕਿ ਬਦਲਵੇਂ ਰੂਟ ਪ੍ਰਬੰਧ ਕਰਕੇ ਮੇਲਾ ਖੇਤਰ ਦੇ ਆਲੇ^ਦੁਆਲੇ ਦੇ ਖੇਤਰ ਦੇ ਲੋਕਾਂ ਨੂੰ ਨਿਰਵਿਘਨ ਟਰੈਫਿਕ ਦੀ ਸਹੂਲਤ ਰਹੇਗੀ। ਉਨ੍ਹਾਂ ਸ਼ਰਧਾਲੂਆਂ$ਸੰਗਤਾ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਆਪਣਾ ਕੀਮਤੀ ਸਾਮਾਨ ਨਾਲ ਨਾ ਲੈਕੇ ਆਉਣ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਤਿੰਨ ਜੌੜਾ ਘਰ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਟਰੈਫਿਕ ਦੇ ਸੁਚਾਰੂ ਪ੍ਰਬੰਧ ਹੋਣੇ ਬੇਹੱਦ ਲਾਜ਼ਮੀ ਹਨ ਕਿਉਂਕਿ ਮੇਲੇ ਦੀ ਸਮੂਚੀ ਵਿਵਸਥਾ ਟਰੈਫਿਕ ਤੇ ਹੀ ਨਿਰਭਰ ਕਰਦੀ ਹੈ। ਉਨ੍ਹਾਂ ਪੁਲਿਸ ਵਿਭਾਗ ਨੂੰ ਇਸ ਦੌਰਾਨ ਸੁਚਾਰੂ ਅਤੇ ਪੁਖਤਾ ਪ੍ਰਬੰਧ ਕਰਨ ਲਈ ਆਖਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੱਖਾਂ ਸੰਗਤਾਂ ਦੀ ਆਮਦ ਮੌਕੇ ਪੀਣ ਵਾਲੇ ਸਵੱਛ ਪਾਣੀ, ਆਰਜ਼ੀ ਪਖਾਨੇ, ਮੈਡੀਕਲ ਸਹੂਲਤਾਂ ਅਤੇ ਹੈਲਪਡੈਸਕ ਦੇ ਸੁਚਾਰੂ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਡਿਊਟੀ ਮੈਜਿਸਟ੍ਰੇਟ ਨੂੰ ਪ੍ਰੇਰਣਾ ਕੀਤੀ ਕਿ ਕੀਰਤਪੁਰ ਸਾਹਿਬ ਵਿਖੇ 24 ਫਰਵਰੀ ਸ਼ਾਮ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 27 ਫਰਵਰੀ ਸ਼ਾਮ ਆਪਣੇ ਸੈਕਟਰਾਂ ਵਿੱਚ ਰਿਪੋਰਟ ਕੀਤੀ। ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਰਾਜ ਬਚਨ ਸਿੰਘ ਸੰਧੂ ਨੇ ਦਸਿਆ ਕਿ ਸ਼ਰਧਾਲੂਆਂ ਦੀ ਸਹੁਲਤ ਲਈ ਸੁਰੱਖਿਆ ਅਤੇ ਟਰੈਫਿਕ ਪੱਖੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਸਮੂਚੇ ਮੇਲਾ ਖੇਤਰ ਵਿਚ ਲਗਭਗ 3000 ਪੁਲਿਸ ਜਵਾਨ ਤਾਇਨਾਤ ਰਹਿਣਗੇ, ਮੇਲਾ ਖੇਤਰ ਦੇ 10 ਸੈਕਟਰਾਂ ਵਿੱਚ ਵਾਇਰਲੈਸ ਵੀ ਉਪਲੱਬਧ ਕਰਵਾਏ ਗਏ ਹਨ। ਮੇਲਾ ਖੇਤਰ ਵਿੱਚ 150 ਸੀਸੀਟੀਵੀ ਕੈਮਰੇ ਅਤੇ 03 ਡਰੌਨ ਕੈਮਰੇ ਸਮੂਚੇ ਮੇਲਾ ਖੇਤਰ *ਤੇ ਨਜ਼ਰ ਰਖੱਣਗੇ। ਉਨ੍ਹਾਂ ਕਿਹਾ ਕਿ 08 ਵਾਚ ਟਾਵਰ ਲਗਾਕੇ ਉਨ੍ਹਾਂ *ਤੇ 24 ਘੰਟੇ ਨਜ਼ਰ ਰਹੇਗੀ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਿਸ ਨੂੰ ਬਦਲਵੇਂ ਰੂਟਾਂ ਬਾਰੇ ਬਾਹਰੋਂ ਆਉਣ ਜਾਣ ਵਾਲੇ ਲੋਕਾਂ ਨੂੰ ਜਾਣਕਾਰੀ ਦੇਣ ਦੀ ਵੀ ਹਦਾਇਤ ਕੀਤੀ ਗਈ ਹੈ।