May 7, 2026 7:25 pm

ਚੰਡੀਗੜ ਰੋਜ਼ ਫੈਸਟੀਵਲ ਵਿੱਚ ਫਰੀ ਲੱਕੀ ਟੈਬ ਅਤੇ ਲੈਪਟੋਪ

ਚੰਡੀਗੜ – ਚੰਡੀਗੜ ਟੂਰੀਜ਼ਮ ਵੱਲੋਂ 23 ਤੋਂ 25 ਫਰਵਰੀ ਨੂੰ ਰੋਜ਼ ਗਾਰਡਨ, ਸੈਕਟਰ-16, ਚੰਡੀਗੜ ਵਿੱਚ ਆਯੋਜਿਤ ਹੋ ਰਹੇ ਰੋਜ਼ ਫੈਸਟੀਵਲ ਵਿੱਚ ਵਿਜ਼ਿਟਰਸ ਨੂੰ ਰੋਜ਼ਾਨਾ ਲੱਕੀ ਟੈਬ ਅਤੇ ਲੈਪਟਾਪ ਜਿੱਤਣ ਦਾ ਮੋਕਾ ਮਿਲੇਗਾ। ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ ਐਜੁਕੇਸ਼ਨ ਪਾਰਟਨਰ ਦੇ ਰੂਪ ਵਿੱਚ ਇਸ ਪ੍ਰੋਗਰਾਮ ਨੂੰ ਸਪੋਰਟ ਕਰ ਰਿਹਾ ਹੈ। ਆਰੀਅਨਜ਼ ਗਰੁੱਪ ਦੁਆਰਾ ਕਰਵਾਏ ਜਾ ਰਹੇ ਲੱਕੀ ਕੂਪਨ ਮੁਕਾਬਲੇ ਵਿੱਚ, ਵਿਜ਼ਿਟਰਸ ਨੂੰ ਉਹਨਾਂ ਦਾ ਆਈ.ਡੀ ਪਰੂਫ ਦਿਖਾ ਕੇ ਐਂਟਰੀ ਗੇਟਾਂ ਤੇ ਫਰੀ ਲੱਕੀ ਕੂਪਨ ਟਿਕਟ ਭਰਨਾ ਹੈ। ਇਹ ਟਿਕਟ ਕਾੳਂੂਟਰ ਰੋਜ਼ ਗਾਰਡਨ ਦੇ ਸਾਰੇ ਐਂਟਰੀ ਗੇਟ ਤੇ ਹੋਣਗੇ। ਤਿੰਨ ਦਿਨਾਂ ਦੇ ਵਿਜੇਤਾ ਦੀ ਘੌਸ਼ਣਾ ਜੋਕਿ ਪਹਿਲੇ, ਦੂਜੇ ਅਤੇ ਤੀਜੇ ਦਿਨ ਸ਼ਾਮ ਨੂੰ 8 ਵਜੇ ਹੋਵੇਗੀ ਅਤੇ ਇਹਨਾਂ ਜੇਤੂਆਂ ਨੂੰ ਸਟੇਜ ਤੇ ਕੁਲਵਿੰਦਰ ਬਿੱਲਾ, ਗਿੱਪੀ ਗਰੇਵਾਲ ਅਤੇ ਅੰਕਿਤ ਤਿਵਾਰੀ ਤੋ ਲੱਕੀ ਇਨਾਮ ਲੈਣ ਦਾ ਮੋਕਾ ਮਿਲੇਗਾ।

Send this to a friend