ਕੇਂਦਰ ਵੱਲੋਂ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਸਵਾਗਤ ’ਚ ਕਮੀ ਰਹੀ : ਬੀਬੀ ਭੱਠਲ

ਤਪਾ ਮੰਡੀ, 22 ਫਰਵਰੀ (ਰੋਹਿਤ ਸਿੰਗਲਾ)- ਕੇਂਦਰ ਵਿਚਲੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਵਾਗਤ ਵਿਚ ਕਮੀ ਰਹੀ ਹੈ ਜਦਕਿ ਪੰਜਾਬ ਅੰਦਰ ਉਨ੍ਹਾਂ ਦਾ ਸਵਾਗਤ ਕਰਨ ’ਚ ਪੰਜਾਬ ਸਰਕਾਰ ਨੇ ਕੋਈ ਕਸਰ ਬਾਕੀ ਨਹੀ ਛੱਡੀ ਕਿਉਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਉਨ੍ਹਾਂ ਨਾਲ ਮੁਲਾਕਾਤ ਕੀਤੀ, ਉਥੇ ਸਰਕਾਰ ਦਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਉਨ੍ਹਾਂ ਨੂੰ ਹਵਾਈ ਅੱਡੇ ਉਪਰ ਲੈਣ ਲਈ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਇਥੇ ਅਪਣੇ ਪਿਤਾ ਹੀਰਾ ਸਿੰਘ ਅਤੇ ਮਾਤਾ ਹਰਨਾਮ ਕੌਰ ਭੱਠਲ ਦੀ ਯਾਦ ਵਿਚ ਹੋ ਰਹੇ ਕਬੱਡੀ ਟੂਰਨਾਮੈਂਟ ਵਿਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਦੀ ਭਰਵੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਨੇ ਢੀਡਸਾਂ ਪਰਿਵਾਰ ਉਪਰ ਸਿਆਸੀ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਅੱਤਵਾਦ ਅਤੇ ਗੈਗਸਟਾਰਾਂ ਨੂੰ ਪੁਸ਼ਤ ਪਨਾਹੀ ਦੇਣੀ ਅਕਾਲੀਆਂ ਦਾ ਮੁੱਢੋ ਕੰਮ ਕਰ ਰਿਹਾ ਹੈ ਜਦਕਿ ਕਾਂਗਰਸ ਨੇ ਤਾਂ ਪਹਿਲਾ ਅੱਤਵਾਦ ਦਾ ਖਾਤਮਾ ਕਰਕੇ ਪੰਜਾਬ ਨੂੰ ਬਲਦੀ ਭੱਠੀ ਵਿਚੋ ਕੱਢਿਆ ਅਤੇ ਹੁਣ ਗੈਂਗਸਟਾਰਾਂ ਤੋ ਸੂਬੇ ਦੇ ਲੋਕਾਂ ਨੂੰ ਛੁਟਕਾਰਾ ਦਿਵਾਇਆ ਜਾਵੇਗਾ। ਬੀਬੀ ਭੱਠਲ ਨੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਆਮ ਆਦਮੀ ਤਾਂ ਪੰਜਾਬ ’ਚ ਹੀ ਹੈ ਪਰ ਪਾਰਟੀ ਦਾ ਖਾਤਮਾ ਹੋ ਚੁੱਕਿਆ ਹੈ ਕਿਉਕਿ ਲੋਕ ਆਪ ਪਾਰਟੀ ਦੀ ਅਸਲੀਅਤ ਤੋ ਪੂਰੀ ਤਰ੍ਹਾਂ ਜਾਣੂ ਹੋ ਗਏ ਹਨ। ਬੀਬੀ ਭੱਠਲ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਕ ਵਰ੍ਹਾਂ 16 ਮਾਰਚ ਨੂੰ ਹੋਣਾ ਹੈ ਪਰ ਅਕਾਲੀ ਐਨੇ ਬੁਖਲਾਹਟ ਵਿਚ ਆ ਗਏ ਹਨ ਕਿ ਅਪਣੀ ਹੀ ਪਿਛਲੀ 10 ਸਾਲ ਦੀ ਕਾਰੁਗਜਾਰੀ ਦੀਆ ਪੋਲਾਂ ਖੋਲ ਰਹੇ ਹਨ ਜਦਕਿ ਹਰੇਕ ਪੰਜਾਬੀ ਨੂੰ ਪੁੂਰਨ ਗਿਆਨ ਹੈ ਕਿ ਅਕਾਲੀਆਂ ਨੇ ਬਾਦਲਾਂ ਦੀ ਅਗਵਾਈ ਵਿਚ ਸਰਕਾਰੀ ਇਮਾਰਤਾਂ ਤਾਂ ਕੀ ਛੱਡਣੀਆਂ ਸਨ ਨੀਂਹਾਂ ਤੱਕ ਵੀ ਵੇਚ ਦਿੱਤੀਆ। ਇਸ ਮੌਕੇ ਰਣਜੀਤ ਸਿੰਘ ਨਿੱਕੜਾ ਚੇਅਰਮੈਨ ਨਾਰਕੋ, ਅਸ਼ਵਨੀ ਕੁਮਾਰ ਆਸ਼ੂ ਭੂਤ ਪ੍ਰਧਾਨ ਨਗਰ ਕੌਂਸਲ, ਪ੍ਰਮਾਤਮਾ ਸਿੰਘ ਰੂੜੇਕੇ, ਲਖਵਿੰਦਰ ਸਿੰਘ ਢਿਲਵਾਂ, ਜਸਵਿੰਦਰ ਸਿੰਘ ਮੌੜ, ਕਾਲਾ ਸਿੱਧੂ, ਅਮਰਜੀਤ ਸਿੰਘ, ਮੁਨੀਸ਼ ਕੁਮਾਰ, ਡਿੰਪੀ ਸ਼ਰਮਾਂ, ਹਰਦੀਪ ਸੇਖੋ ਸਣੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਖੇਡ ਪ੍ਰੇਮੀ ਹਾਜ਼ਰ ਸਨ।

Send this to a friend