ਸ਼ਾਹਕੋਟ, 22 ਫਰਵਰੀ (ਸੁਰਿੰਦਰ ਸਿੰਘ ਖਾਲਸਾ)- ਮਾਨਯੋਗ ਗੁਰਪ੍ਰੀਤ ਸਿੰਘ ਭੁਲਰ ਆਈ ਪੀ ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ), ਸ੍ਰ: ਹਰਕੰਵਲਪ੍ਰੀਤ ਸਿੰਘ ਪੀ ਪੀ ਐਸ, ਆਈ ਐਲ ਜੀ ਕਾਊਟਰ ਇੰਟੈਲੀਜੈਸ ਜਲੰਧਰ, ਬਲਕਾਰ ਸਿੰਘ, ਪੀ.ਪੀ.ਐਸ, ਐਸ.ਪੀ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਸੰਦੀਪ ਕੁਮਾਰ ਮਲਿਕ ਆਈ ਪੀ ਐਸ ਸਹਾਇਕ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਮੁਖ ਅਫਸਰ ਥਾਣਾ ਸ਼ਾਹਕੋਟ ਵਲੋ ਮਾੜੇ ਅਨਸਰਾਂ ਖਿਲਾਫ ਵਿਢੀ ਮਹਿੰਮ ਦੌਰਾਨ ਸਮੇਤ ਪੁਲਿਸ ਪਾਰਟੀ ਦੇ ਗਸ਼ਤ/ਨਾਕਾ ਬੰਦੀ ਦੇ ਦੌਰਾਨ ਗੁਪਤ ਸੁਚਨਾ ਮਿਲਣ ਤੇ 60 ਬੋਰੀਆ ਡੋਡਿਆ ਸਮੇਤ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁੱਛ ਗਿੱਛ ਦੌਰਾਨ ਬਲਵਿੰਦਰ ਸਿੰਘ ਉਰਫ ਮਾਣਾ (53) ਪੁਤਰ ਸੁਰਜੀਤ ਸਿੰਘ ਵਾਸੀ ਤੇਹਿੰਗ ਥਾਣਾ ਫਿਲੌਰ, ਮਨਜੀਤ ਸਿੰਘ ਉਰਫ ਮਨਜੀਤੀ (30) ਪੁਤਰ ਭਗਵਾਨ ਸਿੰਘ ਵਾਸੀ ਹੁਜਰਾ ਥਾਣਾ ਸਿਧਵਾ ਬੇਟ ਜਿਲਾ ਲੁਧਿਆਣਾ, ਬਲਵਿੰਦਰ ਸਿੰਘ ਉਰਫ ਬਿੰਦਰ ਉਰਫ ਗੁਰਮੀਤ ਪੁਤਰ ਜਗੀਰ ਸਿੰਘ ਵਾਸੀ ਲੰਬੜਦਾਰਾ ਦੀ ਢਾਣੀ ਪਿੰਡ ਭੂੰਦੜੀ ਥਾਣਾ ਸਿਧਵਾ ਬੇਟ ਜਿਲਾ ਲੁਧਿਆਣਾ ਅਤੇ ਸਤਨਾਮ ਸਿੰਘ ਪੁਤਰ ਚੰਦ ਸਿੰਘ ਵਾਸੀ ਕੁਲਾ ਥਾਣਾ ਸਿਧਵਾ ਬੇਟ ਜਿਲਾ ਲੁਧਿਆਣਾ ਡੋਡੇ ਚੂਰਾ ਪੋਸਤ ਵੇਚਣ ਦਾ ਧੰਦਾ ਕਰਦੇ ਹਨ ਅਤੇ ਮਧ ਪ੍ਰਦੇਸ਼ ਤੋ ਡੋਡੇ ਚੂਰਾ ਪੋਸਤ ਸਸਤੇ ਰੇਟ ਤੇ ਲਿਆ ਕੇ ਜਿਲ੍ਹਾ ਜਲੰਧਰ ਅਤੇ ਜਿਲਾ ਲੁਧਿਆਣਾ ਦੇ ਏਰੀਆ ਵਿਚ ਗਾਹਕਾਂ ਨੂੰ ਬਹੁਤ ਮਹਿੰਗੇ ਰੇਟ ਤੇ ਵੇਚਦੇ ਸਨ।ਇਸੇ ਤਰ੍ਹਾਂ ਅੱਜ ਵੀ ਬਲਵਿੰਦਰ ਸਿੰਘ ਮਾਣਾ ਆਪਣੇ ਟਰਕ ਨੰਬਰ ਪੀ ਬੀ 08 ਸੀ ਐਚ 5679 ਵਿਚ ਭਾਰੀ ਮਾਤਰਾ ਵਿਚ ਡੋਡੇ ਚੂਰਾ ਪੋਸਤ ਲਿਆ ਕੇ ਉਕਤ ਚਾਰੇ ਜਣੇ ਪਿੰਡ ਕੋਹਾੜ ਕਲਾਂ ਮੰਡੀ ਵਿਚ ਗਾਹਕਾਂ ਦੀ ਉਡੀਕ ਕਰ ਰਹੇ ਹਨ। ਸ਼ਾਹਕੋਟ ਪੁਲੀਸ ਨੇ ਉਥੇ ਛਾਪਾ ਮਰਿਆ ਤਾਂ 60 ਬੋਰੀਆ ਡੋਡਿਆ ਸਮੇਤ ਉਕਤ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। ਐਸ ਐਚ ਓ ਸ਼ਾਹਕੋਟ ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੇ ਮੁਕਦਮਾ ਨੰਬਰ 32 ਮਿਤੀ 22 ਫਰਵਰੀ 2018 ਜੁਰਮ 15-61-85 ਐਨ ਡੀ ਪੀ ਐਸ ਐਕਟ ਤਹਿਤ ਰਜਿਸਟਰ ਕਰਕੇ ਬਲਵਿੰਦਰ ਸਿੰਘ ਉਰਫ ਮਾਣਾ ਪੁਤਰ ਸੁਰਜੀਤ ਸਿੰਘ ਵਾਸੀ ਤੇਹਿੰਗ ਥਾਣਾ ਫਿਲੌਰ ਜਿਲਾ ਜਲੰਧਰ, ਮਨਜੀਤ ਸਿੰਘ ਉਰਫ ਮਨਜੀਤੀ ਪੁਤਰ ਭਗਵਾਨ ਸਿੰਘ ਵਾਸੀ ਹੁਜਰਾ ਥਾਣਾ ਸਿਧਵਾ ਬੇਟ ਜਿਲਾ ਲੁਧਿਆਣਾ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਦੇ ਨਾਲ ਦੇ ਦੋ ਦੋਸ਼ੀ ਬਲਵਿੰਦਰ ਸਿੰਘ ਉਰਫ ਬਿੰਦਰ ਉਰਫ ਗੁਰਮੀਤ ਪੁਤਰ ਜਗੀਰ ਸਿੰਘ ਵਾਸੀ ਲੰਬੜਦਾਰਾ ਦੀ ਢਾਣੀ ਪਿੰਡ ਭੂੰਦੜੀ ਥਾਣਾ ਸਿਧਵਾ ਬੇਟ ਜਿਲਾ ਲੁਧਿਆਣਾ ਅਤੇ ਸਤਨਾਮ ਸਿੰਘ ਪੁਤਰ ਚੰਦ ਸਿੰਘ ਵਾਸੀ ਕੁਲਾ ਥਾਣਾ ਸਿਧਵਾ ਬੇਟ ਜਿਲਾ ਲੁਧਿਆਣਾ ਮੌਕਾ ਤੋ ਫਰਾਰ ਹੋ ਗਏ। ਤਲਾਸ਼ੀ ਦੌਰਾਨ ਟਰਕ ਵਿਚੋ 2290 ਫਰੂਟੀਆ ਦੇ ਡਬਿਆ ਹੇਠਾਂ ਲੁਕਾ ਛੁਪਾ ਕੇ ਰਖੀਆ ਹੋਈਆ ਸਨ ਅਤੇ 60 ਬੋਰੀਆ ਡੋਡੇ ਚੂਰਾ ਪੋਸਤ ਹਰੇਕ ਬੋਰੀ ਦਾ ਵਜਨ 20 ਕਿਲੋਗ੍ਰਾਮ ਪਰ ਬੋਰੀ ਬ੍ਰਾਮਦ ਹੋਈਆ ਜੋ ਕੁਲ 12 ਕੁਇੰਟਲ ਡੋਡੇ ਚੂਰਾ ਪੋਸਤ ਬ੍ਰਾਮਦ ਕੀਤੇ ਹਨ।ਐਸ ਐਚ ਓ ਸ਼ਾਹਕੋਟ ਨੇ ਕਿਹਾ ਕਿ ਫਰਾਰ ਦੋਸ਼ੀਆ ਦੀ ਤਲਾਸ਼ ਜਾਰੀ ਹੈ।