May 6, 2026 12:31 am

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵਿਤ ਮੰਤਰੀ ਦਾ ਪੁਤਲਾ ਫੂਕਿਆ

ਭੋਗਪੁਰ, 21 ਫਰਵਰੀ (ਹਰਨਾਮ ਦਾਸ ਚੋਪੜਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਅਜ ਸੂਬਾ ਕਮੇਟੀ ਦੇ ਫੈਸਲੇ ‘ਤੇ ਬਲਾਕ ਭੋਗਪੁਰ ਦੇ ਸਰਕਲ ਡਲਾ, ਮੋਗਾ, ਪਚਰੰਗਾ ਵਲੋਂ ਪੰਜਾਬ ਦੇ ਵਿਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਸਾੜਿਆ ਗਿਆ ਤੇ ਵਿਤ ਮੰਤਰੀ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਉਸ ਨੂੰ ਆਕੜਖੋਰ ਤੇ ਬੇਦਰਦ ਮੰਤਰੀ ਕਿਹਾ ਗਿਆ। ਵਡੀ ਗਿਣਤੀ ਵਿਚ ਇਕਤਰ ਹੋਈਆਂ ਵਰਕਰਾਂ ਤੇ ਹੈਲਪਰਾਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਉਨ•ਾਂ ਦੀਆਂ ਮੰਗਾਂ ਤਾਂ ਕੀ ਮੰਨਣੀਆਂ ਸਨ। ਸਮੋਂ ਉਲਟਾ ਉਨ•ਾਂ ਨਾਲ ਗਲਬਾਤ ਕਰਨ ਲਈ ਵੀ ਤਿਆਰ ਨਹੀਂ ਹੈ। ਇਸ ਕਰਕੇ ਜਥੇਬੰਦੀ ਵਿਚ ਰੋਸ ਪਾਇਆ ਜਾ ਰਿਹਾ ਹੈ ਤੇ ਪਿੰਡ ਪਧਰ ਤਕ ਵਿਤ ਮੰਤਰੀ ਦੇ ਪੁਤਲੇ ਫੂਕੇ ਜਾ ਰਹੇ ਹਨ।

Send this to a friend