May 5, 2026 3:40 am

ਲੋਕ ਭਲਾਈ ਸਭਾ ਨਾਭਾ ਨੇ ਦੋ ਮਾਨਸਿਕ ਰੋਗੀਆਂ ਨੂੰ ਪਿੰਗਲਵਾੜੇ ਪਹੁੰਚਾਇਆ

ਚੰਨੋ, 21 ਫਰਵਰੀ (ਇਕਬਾਲ ਬਾਲੀ)-ਲੋਕ ਭਲਾਈ ਸਭਾ ਨਾਭਾ ਵੱਲੋ ਜਿਲਾ ਸੰਗਰੂਰ ਦੇ ਪਿੰਡ ਕਾਲਾਝਾੜ ਟੋਲ ਟੈਕਸ ਕੋਲ ਲਵਾਰਿਸ ਹਾਲਤ ਵਿੱਚ ਘੁੰਮਦੇ ਮਿਲੇ ਦੋ ਮਾਨਸਿਕ ਰੋਗੀਆਂ ਨੂੰ ਸਭਾ ਦੇ ਮੈਬਰਾਂ ਵੱਲੋ ਸੰਗਰੂਰ ਦੇ ਪਿੰਗਲਵਾੜੇ ਦਾਖਲ ਕਰਵਾਇਆ ਗਿਆ।ਇਸ ਦੌਰਾਨ ਜਰਨਲ ਸੈਕਟਰੀ ਗੁਰਧਿਆਨ ਸਿੰਘ ਨੇ ਕਿਹਾ ਕਿ ਭੱਟੀਵਾਲ,ਭੀਮਾ ਖੇੜੀ ਲੁਬਾਣਾ, ਡੇਹਲੇਵਾਲ, ਭਵਾਨੀਗੜ, ਲਹਿਰਾਗਾਗਾ,ਵਿਖੇ ਲੋੜਵੰਦਾ ਨੂੰ ਰਾਸਨ ਵੰਡੇ ਗਏ।ਇਸ ਮੋਕੇ ਮੀਤ ਪ੍ਰਧਾਨ ਸੁਖਦੀਪ ਸਿੰਘ ਸੁੱਖਾ ਨੇ ਕਿਹਾ ਕਿ ਪਿਛਲੇ ਦਿਨੀ ਸੁਨਾਮ ਵਿਖੇ ਕੰਨਫੈਡਰੇਸਨ ਫਾਰ ਚੈਲੇਜਡ ਪਰਸਨਜ ਵੱਲੋ ਡੇਰਾ ਬਾਬਾ ਭਗਵੰਤ ਨਾਥ ਧਰਮਸਾਲਾ ਵਿਖੇ ਅੰਗਹੀਣਾਂ ਵਾਸਤੇ ਜੋ ਕਂੈਪ ਲਗਾਇਆ ਗਿਆ ਸੀ ਉਸ ਵਿੱਚ ਸਭਾ ਵੱਲੋ ਵੱਖ-ਵੱਖ ਪਿੰਡਾਂ ਵਿੱਚੋ ਲੋੜਵੰਦ ਅੰਗਹੀਣਾਂ ਨੂੰ ਇੱਕਠੇ ਕਰਕੇ ਲਿਜਇਆ ਗਿਆ।ਇਸ ਸਮੇ ਸਭਾ ਦੇ ਮੈਬਰਾਂ ਵੱਲੋ ਅਪੀਲ ਕੀਤੀ ਗਈ ਕਿ ਕੋਈ ਵੀ ਲੋੜਵੰਦ ਗਰੀਬ ਨੂੰ ਕਿਸੇ ਵੀ ਤਰਾ ਦੀ ਸਹਾਇਤਾ ਦੀ ਲੋੜ ਹੋਵੇ ਉਹਨਾਂ ਨਾਲ ਸੰਪਰਕ ਕੀਤਾ ਜਾਵੇ।ਇਸ ਸਮੇ ਸੈਕਟਰੀ ਮਨੀਸ, ਚਮਕੌਰ, ਗੁਰਮੁਖ, ਹਰਪ੍ਰੀਤ ਸਿੰਘ, ਉਡਾਨ ਫਾੳਡੈਸਨ, ਕੁਲਵਿੰਦਰ, ਯਾਦਵਿੰਦਰ, ਇੰਦਰਜੀਤ, ਭਗਵਾਨ, ਅਮਨਦੀਪ, ਜਸਵੀਰ, ਬਲਜਿੰਦਰ, ਡਾ; ਲਖਵੀਰ ਹਾਜਰ ਸਨ।

Send this to a friend