ਐਨਲਾਈਟੈਂਡ ਕਾਲਜ਼ ਝੁਨੀਰ ਵਿਖੇ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ ਸ਼ੁਰੂ

ਝੂਨੀਰ, 21 ਫਰਵਰੀ (ਬਲਜੀਤ ਪਾਲ)- ਸਰਬ ਭਾਰਤੀ ਅੰਤਰ ਯੂਨੀਵਰਸਿਟੀ ਪੰਜਾਬ ਸਟਾਇਲ (ਮਹਿਲਾ ਅਤੇ ਪੁਰਸ਼) ਮੁਕਾਬਲੇ ਦ ਐਨਲਾਈਟੈਂਡ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ, ਝੁਨੀਰ (ਮਾਨਸਾ) ਵਿਖੇ 21 ਫਰਵਰੀ 2018 ਤੋਂ 23 ਫਰਵਰੀ 2018 ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਬੀ.ਐਸ ਘੰਮਣ ਅਤੇ ਡਾਇਰੈਕਟਰ ਸਪੋਰਟਸ ਗੁਰਦੀਪ ਕੋਰ ਜੀ ਦੀ ਸੁਚੱਜੀ ਅਗਵਾਈ ਹੇਠ ਅੱਜ ਮਿਤੀ 21 ਫਰਵਰੀ ਤੋਂ ਸ਼ੁਰੂ ਹੋ ਗਏ ਹਨ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਇਲਾਕੇ ਦੇ ਸਾਬਕਾ ਐਮ.ਲੈ.ਏ. ਸ੍ਰ. ਅਜੀਤ ਇੰਦਰ ਸਿੰਘ ਮੋਫ਼ਰ ਨੇ ਕੀਤਾ ਅਤੇ ਪੂਰੀ ਕਾਲਜ਼ ਅਤੇ ਚੈਂਪੀਅਨਸ਼ਿਪ ਦੀ ਪ੍ਰੰਬਧਕੀ ਟੀਮ ਨੂੰ ਵਧਾਈ ਦੇਣ ਦੇ ਨਾਲ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ। ਫਲੈਗ ਮਾਰਚ ਤੋਂ ਬਾਅਦ ਸਹੁੰ ਚੁੱਕਣ ਦੀ ਰਸਮ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਇਰੈਕਟਰ ਸਪੋਰਟਸ ਵਜੋਂ ਡਾਦਲਵੀਰ ਸਿੰਘ ਰੰਧਾਵਾ ਜੀ ਦੀ ਮੌਜੂਦਗੀ ਵਿੱਚ ਅਦਾ ਕੀਤੀ ਗਈ।ਇਸ ਸਮੇਵੱਖ ਵੱਖ ਕਾਲਜ਼ਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਨੇ ਵੀ ਆਪਣੀ ਹਾਂਜਰੀ ਲਗਵਾਈ।ਇਨ੍ਹਾਂ ਮੁਕਾਬਲਿਆਂ ਵਿੱਚ 11 ਪੁਰਸ਼ ਟੀਮਾਂ ਅਤੇ 8 ਮਹਿਲਾਂ ਟੀਮਾਂ ਪੁੱਜ ਚੁੱਕੀਆਂ ਹਨ। ਪਹਿਲੇ ਦਿਨ ਖਬਰ ਛਪਣ ਤੱਕ ਤਿੰਨ ਪੁਰਸ਼ ਮੁਕਾਬਲੇ ਅਤੇ ਇੱਕ ਮਹਿਲਾ ਮੁਕਾਬਲੇ ਹੋ ਚੁੱਕੇ ਸਨ। ਜਿੰਨ੍ਹਾਂ ਵਿੱਚੋਂ ਛਛਸ਼ ੰੲੲਰੁਟ, ਘਖੂ, ਠੳਲਾੳਨਦ,ਿ ਘਝੂਸ਼ਠ, ੍ਹਸਿੳਰ ਪੁਰਸ਼ ਅਤੇ ਘਂਧੂ, ਅਮਰਟਿਸੳਰ ਮਹਿਲਾਂ ਟੀਮਾਂ ਜੇਤੂ ਰਹੀਆਂ। ਕਾਲਜ ਫਿਜੀਕਲ ਐਜ਼ੂਕੇਸ਼ਨ ਦੇ ਮੁੱਖੀ ਡਾਰਣਬੀਰ ਸਿੰਘ ਰਾਣਾ ਨੇ ਹੋਣ ਵਾਲੇ ਸਾਰੇ ਮੁਕਾਬਲਿਆਂ ਦੇ ਫਿਕਸਚਰ ਅਤੇ ਸਾਰੇ ਪ੍ਰਬੰਧਾ ਉਪਰ ਵਿਸ਼ੇਸ਼ ਨਗ੍ਹਾ ਬਣਾਈ ਰੱਖੀ।ਇਸ ਸਮੇਂ ਦੌਰਾਨ ਕਾਲਜ ਦੀ ਸਮੁੱਚੀ ਮੈਨੇਜਿੰਗ ਕਮੇਟੀ ਵਿਚੋਚੇਅਰਮੈਨ ਗੁਰਪ੍ਰੀਤ ਸਿੰਘ ਮਾਨ, ਗੁਰਦੀਪ ਸਿੰਘ ਸਿੱਧੂ, ਬੇਅੰਤ ਸਿੰਘ, ਗੁਰਪਾਲ ਸਿੰਘ, ਸੱਤਪਾਲ ਸਿੰਘ ਪੱਲ੍ਹਾ, ਗੁਰਦੀਪ ਸਰਪੰਚ ਲਖਮੀਰ ਵਾਲਾ, ਚਮਕੌਰ ਸਿੰਘ, ਸਟੇਟ ਅਵਾਰਡੀ ਵਰਿੰਦਰ ਸਿੰਘ ਵੱਲਮਗੜ੍ਹ, ਹਰਬੰਸ ਸਿੰਘ ਸੈਕਟਰੀ, ਡਾਜ਼ਸਵੀਰ ਸਿੰਘ, ਡਾਲਖਵਿੰਦਰ ਸਿੰਘ ਅਤੇ ਕਾਲਜ਼ ਪ੍ਰਿੰਸੀਪਲ ਗੁਰਵੀਰ ਸਿੰਘ ਤੋਂ ਇਲਾਵਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਨਾਲ ਨਾਲ ਹਲਕੇ ਦੇ ਖੇਡ ਪ੍ਰੇਮੀਆਂ ਨੇ ਵੀ ਸ਼ਿਰਕਤ ਕੀਤੀ।

Send this to a friend