ਧੂਰੀ, 21 ਫਰਵਰੀ (ਸੰਨੀ)- ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨਗਰ ਨਿਗਮ ਚੋਣਾਂ ਲੁਧਿਆਣਾ ’ਚ ਚੋਣ ਪ੍ਰਚਾਰ ਕਰਨ ਲਈ ਆਪਣੀ ਟੀਮ ਸਮੇਤ ਲੁਧਿਆਣਾ ਪੁੱਜੇ। ਵਿਧਾਇਕ ਗੋਲਡੀ ਖੰਗੂੜਾ ਲੁਧਿਆਣਾ ਤੋਂ ਵਿਧਾਇਕ ਆਸ਼ੂਤੋਸ਼ ਆਸ਼ੂ ਦੇ ਹਲਕੇ ’ਚ ਡੋਰ ਟੂ ਡੋਰ ਚੋਣ ਪ੍ਰਚਾਰ ਕਰ ਰਹੇ ਹਨ। ਮਾਰਕਿਟ ਕਮੇਟੀ ਧੂਰੀ ਦੇ ਸਾਬਕਾ ਚੇਅਰਮੈਨ ਅੱਛਰਾ ਸਿੰਘ ਭਲਵਾਨ, ਸ਼ੇਰਪੁਰ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ, ਬਲਾਕ ਸੰਮਤੀ ਦੇ ਮੈਂਬਰ ਇੰਦਰਪਾਲ ਸਿੰਘ ਗੋਲਡੀ, ਇੰਦਰਜੀਤ ਸਿੰਘ ਕੱਕੜਵਾਲ ਸਮੇਤ ਲੁਧਿਆਣਾ ਪੁੱਜੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਪੱਤਰਕਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੀ ਇੱਕ ਸਾਲ ਦੇ ਕਾਰਕਜਾਲ ਦੌਰਾਨ ਜਿੱਥੇ ਪੰਜਾਬ ਦਾ ਚਹੁਪੱਖੀ ਵਿਕਾਸ ਹੋਇਆ ਹੈ, ਉਥੇ ਕਰਜਾ ਮੁਆਫੀ ਦੇ ਮੁੱਦੇ ਤੇ 10 ਸਾਲਾਂ ਤੋਂ ਸਿਆਸਤ ਕਰਦੇ ਆ ਰਹੇ ਅਕਾਲੀ ਦਲ ਨੇ ਕਦੇ ਵੀ ਆਪਣੇ ਰਾਜ ਦੌਰਾਨ ਕਰਜਾ ਮੁਆਫੀ ਦੀ ਗੱਲ ਨਹੀਂ ਕੀਤੀ, ਸਗੋਂ ਕੈਪਟਨ ਅਮਰਿੰਦਰ ਸਿੰਘ ਨੇ ਕਰਜਾ ਮੁਆਫੀ ਦੇ ਵੱਡੇ ਵਾਅਦੇ ਨੂੰ ਅਮਲੀ ਜਾਮਾ ਪਹਿਨਾ ਕੇ ਪੰਜਾਬ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ।