ਮਾਰੂ ਹਥਿਆਰਾਂ ਸਣੇ 9 ਗ੍ਰਿਫਤਾਰ: ਆਈ.ਜੀ. ਰਾਏ

ਸੰਗਰੂਰ, 21 ਫਰਵਰੀ (ਸੰਜੀਵ ਸਿੰਗਲਾ)- ਜ਼ਿਲ੍ਹਾ ਸੰਗਰੂਰ ਪੁਲਿਸ ਨੇ 9 ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਕਿਸੇ ਵਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ। ਇਹ ਖੁਲਾਸਾ ਅਜ ਇੰਸਪੈਕਟਰ ਜਨਰਲ ਆਫ਼ ਪੁਲਿਸ ਪਟਿਆਲਾ ਜ਼ੋਨ ਸ਼੍ਰੀ ਅਮਰਦੀਪ ਸਿੰਘ ਰਾਏ ਨੇ ਪੁਲਿਸ ਲਾਈਨ ਸੰਗਰੂਰ ਵਿਖੇ ਪਤਰਕਾਰ ਸੰਮੇਲਨ ਦੌਰਾਨ ਕੀਤਾ। ਸ਼੍ਰੀ ਰਾਏ ਨੇ ਦਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਸਾਲ 2018 ਵਿਚ ਹੁਣ ਤਕ ਕੁਲ 14 ਨਜਾਇਜ਼ ਅਸਲਾ ਬਰਾਮਦ ਕੀਤਾ ਗਿਆ ਹੈ ਜੋ ਕਿ ਸ਼ਲਾਘਾਯੋਗ ਪ੍ਰਾਪਤੀ ਹੈ। ਉਨ੍ਹਾਂ ਦਸਿਆ ਕਿ ਪੁਲਿਸ ਵਲੋਂ ਗ੍ਰਿਫਤਾਰ ਇਨ੍ਹਾਂ 9 ਵਿਅਕਤੀਆਂ ਕੋਲੋਂ 9 ਪਿਸਤੌਲਾ ਸਮੇਤ ਕਈ ਕਾਰਤੂਸ ਬਰਾਮਦ ਹੋਏ ਹਨ ਜੋ ਕਿ ਗੈਰ-ਸਮਾਜਿਕ ਅਨਸਰਾਂ ਵਲੋਂ ਉਤਰ ਪ੍ਰਦੇਸ਼ ਤੋਂ ਪੰਜਾਬ ਵਿਚ ਮੁਹਈਆ ਕਰਵਾਏ ਗਏ ਹਨ। ਆਈ.ਜੀ. ਸ਼੍ਰੀ ਰਾਏ ਨੇ ਪੁਲਿਸ ਲਾਈਨ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿਧੂ, ਕਪਤਾਨ ਪੁਲਿਸ ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਇੰਚਾਰਜ ਸੀ.ਆਈ.ਏ ਬਹਾਦਰ ਸਿੰਘ ਵਾਲਾ ਇੰਸ: ਵਿਜੇ ਕੁਮਾਰ ਦੀ ਮੌਜੂਦਗੀ ‘ਚ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦਸਿਆ ਕਿ ਸਹਾਇਕ ਥਾਣੇਦਾਰ ਅਵਤਾਰ ਸਿੰਘ ਸੀ.ਆਈ.ਏ. ਬਹਾਦਰ ਸਿੰਘ ਵਾਲਾ ਵਲੋਂ ਮੁਖਬਰੀ ਦੇ ਆਧਾਰ ‘ਤੇ ਲਖਵੀਰ ਸਿੰਘ ਉਰਫ ਲਖੀ ਪੁਤਰ ਜਰਨੈਲ ਸਿੰਘ ਵਾਸੀ ਖਡਿਆਲ ਰੋਡ ਮਹਿਲਾਂ ਥਾਣਾ ਛਾਜਲੀ, ਰਾਜਵਿੰਦਰ ਸਿੰਘ ਉਰਫ ਰਾਜੂ ਪੁਤਰ ਦਰਸ਼ਨ ਸਿੰਘ ਵਾਸੀ ਆਲਮਪੁਰ ਥਾਣਾ ਲਹਿਰਾ, ਸੰਸਾਰ ਸਿੰਘ ਪੁਤਰ ਸੁਰਜੀਤ ਸਿੰਘ ਵਾਸੀ ਧਰਮਪੁਰਾ (ਧੰਨਪੁਰਾ) ਥਾਣਾ ਬਰੇਟਾ ਜਿਲ੍ਹਾ ਮਾਨਸਾ, ਮਨਦੀਪ ਸਿੰਘ ਉਰਫ ਮੋਨਾ ਪੁਤਰ ਮੇਜਰ ਸਿੰਘ ਵਾਸੀ ਰਾਮਗੜ੍ਹ ਸੰਧੂਆਂ ਥਾਣਾ ਲਹਿਰਾ ਅਤੇ ਸੰਦੀਪ ਸਿੰਘ ਉਰਫ ਘੋੜਾ ਪੁਤਰ ਮੁਨਸੀ ਸਿੰਘ ਨੇੜੇ ਰਾਮਗੜੀਆ ਗੁਰਦੁਆਰਾ ਲਹਿਰਾ ਪਰ ਮੁਕਦਮਾ ਨੰਬਰ 30 ਮਿਤੀ 20.02.2018 ਅ/ਧ 399,402 ਆਈ.ਪੀ.ਸੀ ਅਤੇ 25 ਆਰਮਜ ਐਕਟ ਥਾਣਾ ਲਹਿਰਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ।

Send this to a friend