May 10, 2026 3:42 am

ਐਸ.ਐਸ.ਪੀ. ਰਾਜਬਚਨ ਸਿੰਘ ਸੰਧੂ ਵੱਲੋਂ ਜ਼ਿਲ੍ਹ ਰੂਪਨਗਰ ਅੰਦਰ ਕਈ ਪੁਲਿਸ ਅਧਿਕਾਰੀਆਂ ਦਾ ਤਬਾਦਲਾ

ਨੂਰਪੁਰ ਬੇਦੀ, 21 ਫਰਵਰੀ (ਐਮ.ਪੀ. ਸ਼ਰਮਾ)- ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਰਾਜਬਚਨ ਸਿੰਘ ਸੰਧੂ ਨੇ ਬੀਤੇ ਦਿਨ ਜ਼ਿਲੇ ਰੂਪਨਗਰ ਅੰਦਰ ਕਈ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁਖੀ ਨੰਗਲ ਸ਼੍ਰੀ ਪਵਨ ਕੁਮਾਰ ਅਤੇ ਥਾਣਾ ਮੁਖੀ ਭਗਵੰਤਪੁਰਾ ਸ਼੍ਰੀ ਗੁਰਦੀਪ ਸਿੰਘ ਸੈਣੀ ਨੂੰ ਪੁਲਿਸ ਲਾਇਨ ਰੂਪਨਗਰ ਵਿਖੇ ਭੇਜ ਦਿੱਤਾ ਹੈ ਜਦਕਿ ਥਾਣਾ ਮੁਖੀ ਸ਼੍ਰੀ ਕੀਰਤਪੁਰ ਸਾਹਿਬ ਸ਼੍ਰੀ ਸੰਨੀ ਖੰਨਾ ਨੂੰ ਨੰਗਲ ਥਾਣੇ ਅਤੇ ਥਾਣਾ ਮੁਖੀ ਨੂਰਪੁਰ ਬੇਦੀ ਸ਼੍ਰੀ ਕੁਲਵੀਰ ਸਿੰਘ ਕੰਗ ਨੂੰ ਸ਼੍ਰੀ ਕੀਰਤਪੁਰ ਸਾਹਿਬ ਥਾਣੇ ਦਾ ਚਾਰਜ ਸੰਭਾਲ ਦਿੱਤਾ ਹੈ।ਇਸੇ ਤਰਾਂ ਇੰਸਪੈਕਟਰ ਸ਼੍ਰੀ ਸੁਖਵੀਰ ਸਿੰਘ ਨੇ ਥਾਣਾ ਮੁਖੀ ਭਗਵੰਤਪੁਰਾ ਅਤੇ ਸਬ-ਇੰਸਪੈਕਟਰ ਸ਼੍ਰੀ ਦੇਸ ਰਾਜ ਨੇ ਥਾਣਾ ਮੁਖੀ ਨੂਰਪੁਰ ਬੇਦੀ ਵਜੋਂ ਅਹੁਦਾ ਸੰਭਾਲ ਲਿਆ ਹੈ। ਇੰਸਪੈਕਟਰ ਸ਼੍ਰੀ ਰਾਜਪਾਲ ਨੂੰ ਪੁਲਿਸ ਸਟੇਸ਼ਨ ਰੂਪਨਗਰ ਵਿਖੇ ਤਾਇਨਾਤ ਕੀਤਾ ਗਿਆ ਹੈ। ਸ਼੍ਰੀ ਦੇਸ ਰਾਜ ਥਾਣਾ ਮੁਖੀ ਨੂਰਪੁਰ ਬੇਦੀ ਨੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

Send this to a friend