ਫਗਵਾੜਾ, 20 ਫਰਵਰੀ (ਪਰਵਿੰਦਰ ਜੀਤ ਸਿੰਘ)- ਤਨਖਾਹਾਂ ਦੀ ਮੰਗ ਨੂੰ ਲੈ ਕੇ ਕਈ ਦਿਨਾਂ ਤੋਂ ਬੀ.ਪੀ.ਈ.ਓ. ਦਫਤਰ ਦੇ ਗੇਟ ਤੇ ਲੜੀਵਾਰ ਭੁ¤ਖ ਹੜਤਾਲ ਕਰ ਰਹੇ ਬਲਾਕ ਫਗਵਾੜਾ 1 ਅਤੇ 2 ਦੇ ਅਧਿਆਪਕਾਂ ਨਾਲ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਜਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਪੁ¤ਜੇ। ਉਹਨਾਂ ਦੇ ਨਾਲ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਵੀ ਸਨ। ਜੋਗਿੰਦਰ ਸਿੰਘ ਮਾਨ ਨੇ ਅਧਿਆਪਕਾਂ ਨੂੰ ਭਰੋਸਾ ਦਿ¤ਤਾ ਕਿ ਉਹਨਾਂ ਦੀਆਂ ਤਨਖਾਹਾਂ ਦੀ ਅਦਾਇਗੀ ਜਲਦੀ ਕਰਵਾਉਣ ਦਾ ਯਤਨ ਕਰਨਗੇ। ਅਧਿਆਪਕਾਂ ਨੇ ਸ੍ਰ. ਮਾਨ ਨੂੰ ਸਿ¤ਖਿਆ ਮੰਤਰੀ ਪੰਜਾਬ ਦੇ ਨਾਂ ਇਕ ਮੰਗ ਪ¤ਤਰ ਦਿੰਦਿਆਂ ਦ¤ਸਿਆ ਕਿ ਉਹਨਾਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਦੀ ਅਦਾਇਗੀ ਨਹੀਂ ਹੋਈ ਹੈ ਜਿਸ ਕਰਕੇ ਘਰਾਂ ਦਾ ਖਰਚਾ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਬੀ.ਐਡ ਅਧਿਆਪਕਾਂ ਲਈ ਬਰਿਜ ਕੋਰਸ ਦੀ ਸ਼ਰਤ ਖਤਮ ਕਰਨ, 01.01.04 ਤੋਂ ਬਾਅਦ ਭਰਤੀ ਅਧਿਆਪਕਾਂ ਲਈ ਪੁਰਾਣਾ ਪੈਨਸ਼ਨ ਸਕੇਲ ਲਾਗੂ ਕਰਨ, ਗੈਰ ਜਰੂਰੀ ਕੰਮਾਂ ਲਈ ਦੂਸਰੇ ਸਕੂਲਾਂ ਵਿਚ ਸ਼ਿਫਟਿੰਗ ਬੰਦ ਕਰਨ ਸਮੇਤ ਹੋਰ ਮੰਗਾਂ ਰ¤ਖੀਆਂ ਅਤੇ ਕਿਹਾ ਕਿ ਅਧਿਆਪਕਾਂ ਦੀਆਂ ਜਾਇਜ ਮੰਗਾਂ ਬਾਰੇ ਗ¤ਲਬਾਤ ਕਰਨ ਲਈ ਸਿ¤ਖਿਆ ਮੰਤਰੀ ਤੋਂ ਮੀਟਿੰਗ ਦਾ ਸਮਾਂ ਲੈ ਕੇ ਦਿ¤ਤਾ ਜਾਵੇ। ਸ੍ਰ. ਮਾਨ ਨੇ ਜੂਸ ਪਿਲਾ ਕੇ ਅਧਿਆਪਕਾਂ ਦਾ ਅਨਸ਼ਨ ਖੁਲਵਾਇਆ ਅਤੇ ਭਰੋਸਾ ਦਿ¤ਤਾ ਕਿ ਸਿ¤ਖਿਆ ਮੰਤਰੀ ਅਤੇ ਵਿਤ ਮੰਤਰੀ ਨਾਲ ਇਸ ਬਾਰੇ ਗ¤ਲਬਾਤ ਕਰਨਗੇ ਅਤੇ ਤਨਖਾਹਾਂ ਦੀ ਅਦਾਇਗੀ ਬਹੁਤ ਜਲਦੀ ਕਰਵਾਈ ਜਾਵੇਗੀ। ਇਸ ਮੌਕੇ ਹਾਜਰ ਅਧਿਆਪਕਾਂ ਵਿਚ ਪਰਮਿੰਦਰ ਕੌਰ, ਵਿਨੀਤਾ ਜੋਸ਼ੀ, ਜਸਬੀਰ ਸਿੰਘ, ਸਾਧੂ ਸਿੰਘ, ਸ਼ਮੀ ਰਾਣੀ, ਪ੍ਰਭਜੋਤ ਕੌਰ ਸੈਣੀ, ਮੀਨਾ ਰਾਣੀ, ਅੰਜੂ ਸ਼ਰਮਾ, ਗੌਰਵ ਰਾਠੌਰ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਮਨਿੰਦਰ ਕੌਰ ਆਦਿ ਹਾਜ਼ਰ ਸਨ।