Skip to content
Independent perspectives. Global stories.
BREAKING

ਸਿੱਖ ਧਰਮ ਵਿੱਚ ਵਿਅਕਤੀਗਤ ਦਾ ਕੋਈ ਮਹੱਤਵ ਨਹੀਂ, ਮਨੁੱਖਤਾ ਤੇ ਕੌਮੀ ਸੋਚ ਹੀ ਮਹੱਤਵਪੂਰਨ : ਮਾਨ

Share this story

ਫਤਹਿਗੜ੍ਹ ਸਾਹਿਬ, 15 ਜੁਲਾਈ (ਗੁਰਬਖਸ਼ ਸਿੰਘ ਛੱਤ੍ਰੀ) ”ਕਿਸੇ ਵੱਡੇ ਆਗੂ ਦੇ ਬਿਮਾਰ ਹੋਣ ਨਾਲ ਕਿਸੇ ਨੂੰ ਗਮ ਹੁੰਦਾ ਹੈ, ਕਿਸੇ ਨੂੰ ਖੁਸ਼ੀ । ਲੇਕਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੇ ਸਮੇਂ ਨਾ ਖੁਸ਼ ਹੁੰਦਾ ਹੈ ਨਾ ਗੰਮ ਕਰਦਾ ਹੈ । ਕਿਉਂਕਿ ਸਿੱਖ ਸੋਚ ਕਿਸੇ ਵਿਸ਼ੇਸ਼ ਵਿਅਕਤੀਗਤ ਨਾਲ ਨਹੀਂ ਚੱਲਦੀ, ਉਹ ਸਮੁੱਚੀ ਮਨੁੱਖਤਾ ਤੇ ਸਮੁੱਚੀ ਕੌਮ ਨੂੰ ਪ੍ਰਮੁੱਖ ਰੱਖਦੀ ਹੈ ਅਤੇ ਇਨਸਾਨੀ ਕਦਰਾਂ-ਕੀਮਤਾਂ ਉਤੇ ਪਹਿਰਾ ਦੇਣ ਦਾ ਸੰਦੇਸ਼ ਦਿੰਦੀ ਹੈ । ਜਦੋ ਸ. ਗੁਰਚਰਨ ਸਿੰਘ ਟੋਹੜਾ ਅਮਰੀਕਾ ਵਿਚ ਸਨ, ਤਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਕਈ ਬਾਦਲ ਦਲੀਏ ਖੁਸ਼ੀ ਵਿਚ ਕਹਿ ਰਹੇ ਸਨ ਕਿ ਹੁਣ ਤਾ ਟੋਹੜਾ ਸਾਹਿਬ ਬਕਸੇ ਵਿਚ ਬੰਦ ਹੋਕੇ ਹੀ ਵਾਪਿਸ ਆਉਣਗੇ ।
maan
ਲੇਕਿਨ ਅਜਿਹੇ ਲੋਕ ਇਹ ਭੁੱਲ ਜਾਂਦੇ ਹਨ ਕਿ ਜੋ ਜਨਮਿਆ ਹੈ, ਉਸਨੇ ਅਵੱਸ ਇਕ ਨਾ ਇਕ ਦਿਨ ਇਸ ਫਾਨੀ ਦੁਨੀਆਂ ਤੋਂ ਕੂਚ ਕਰਨਾ ਹੈ । ਫਿਰ ਇਹਨਾਂ ਮਿਲੇ ਕੀਮਤੀ ਸਵਾਸਾ ਨੂੰ ਕਿਸੇ ਅਰਥ ਕਿਉ ਨਾ ਲਗਾਈਏ ? ਅਜਿਹੇ ਉੱਦਮ ਕਿਉ ਨਾ ਕਰੀਏ ਜਿਸ ਨਾਲ ਬਿਨ੍ਹਾਂ ਕਿਸੇ ਭੇਦਭਾਵ ਦੇ ਸਮੁੱਚੀ ਮਨੁੱਖਤਾ ਦੀ ਬਹਿਤਰੀ ਹੋਵੇ ਅਤੇ ਉਹਨਾਂ ਕੀਤੇ ਜਾਣ ਵਾਲੇ ਮਨੁੱਖਤਾ ਪੱਖੀ ਉੱਦਮ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਅੰਕਿਤ ਹੋਣ ।”ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਚਾਨਕ ਬਿਮਾਰ ਹੋ ਜਾਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋਣ ਅਤੇ ਉਹਨਾਂ ਵੱਲੋਂ ”ਟੋਡ੍ਹੀਆਂ” ਦੀ ਸਿੱਖ ਅਤੇ ਮਨੁੱਖਤਾ ਵਿਰੋਧੀ ਦੀ ਨਿਭਾਈ ਜਾ ਰਹੀ ਨਫ਼ਰਤ ਵਾਲੀ ਭੂਮਿਕਾ ਉਤੇ ਆਪਣੇ ਵਿਚਾਰ ਜ਼ਾਹਰ ਕਰਦੇ ਹੋਏ ਪ੍ਰਗਟਾਏ । ਉਹਨਾਂ ਕਿਹਾ ਕਿ ਦੁੱਖ ਅਤੇ ਅਫ਼ੋਸਸ ਹੈ ਕਿ 1947 ਵਿਚ ਜਿਹੜੀ ਸਿੱਖ ਲੀਡਰਸਿਪ ਹੋਈ ਹੈ, ਉਹ ਅੰਗਰੇਜ਼ ਹਕੂਮਤ ਦੇ ਟੋਡ੍ਹੀ ਬਣਕੇ ਵਿਚਰਦੇ ਰਹੇ । ਉਹਨਾਂ ਨੇ ਇਥੋ ਦੇ ਅਵਾਮ ਅਤੇ ਕੌਮ ਦੀ ਕੋਈ ਬਾਂਹ ਨਾ ਫੜੀ । ਕੇਵਲ ਆਪਣੇ ਸਿਆਸੀ ਰੁਤਬਿਆਂ ਅਤੇ ਹੋਰ ਮਾਲੀ ਸਵਾਰਥਾਂ ਲਈ ਅੰਗਰੇਜ਼ ਹਕੂਮਤ ਦੀ ਗੁਲਾਮੀ ਕਰਦੇ ਰਹੇ । ਇਸੇ ਤਰ੍ਹਾਂ ਹੁਣ ਵੀ ਮੌਜੂਦਾ ਸਿੱਖ ਲੀਡਰਸਿਪ ਬੀਜੇਪੀ, ਆਰ.ਐਸ.ਐਸ. ਅਤੇ ਕਾਂਗਰਸ ਵਰਗੀਆਂ ਮੁਤੱਸਵੀ ”ਪਾੜੋ ਅਤੇ ਰਾਜ ਕਰੋ” ਦੀ ਸੋਚ ਉਤੇ ਪਹਿਰਾ ਦੇਣ ਵਾਲੀਆਂ ਮਨੁੱਖਤਾ ਵਿਰੋਧੀ ਜਮਾਤਾਂ ਦੀ ਗੁਲਾਮ ਬਣੀ ਹੋਈ ਹੈ । ਇਹ ਆਗੂ ਵੀ ਸਿਆਸੀ ਅਹੁਦਿਆ ਅਤੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਉਪਰੋਕਤ ਜਮਾਤਾਂ ਦੀ ਟੋਡ੍ਹੀ ਬਣੀ ਹੋਈ ਹੈ । ਸਿੱਖ ਕੌਮ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਅਤੇ ਮਨੁੱਖਤਾ ਦੀ ਹਰ ਪੱਖੋ ਬਿਹਤਰੀ ਕਰਨ ਵਿਚ ਇਹਨਾਂ ਦੀ ਕੋਈ ਦਿਲਚਸਪੀ ਨਹੀ । ਸਿਰਫ਼ ਪੰਜਾਬ ਸੂਬੇ ਦੀ ਮੁੱਖ ਮੰਤਰੀਸਿਪ ਦੀ ਪ੍ਰਾਪਤੀ ਲਈ ਇਹ ਲੀਡਰਸਿਪ ਹਿੰਦੂਤਵ ਸੋਚ ਨੂੰ ਅਪਣਾਕੇ ”ਜੈ ਸ੍ਰੀ ਰਾਮ” ਦੇ ਨਾਅਰੇ ਲਗਾਕੇ ਮੁਤੱਸਵੀਆਂ ਨੂੰ ਖੁਸ਼ ਕਰਨ ਲਈ ਨੀਵੇ ਤੋ ਨੀਵੇ ਗੈਰ ਇਖਲਾਕੀ ਪੱਧਰ ਤੱਕ ਜਾ ਸਕਦੀ ਹੈ । ਇਸ ਲਈ ਆਪਣੇ ਪਰਿਵਾਰਿਕ ਅਤੇ ਮਾਲੀ ਲਾਲਸਾਵਾਂ ਵਿਚ ਫਸੀ ਮੌਜੂਦਾ ਸਿੱਖ ਲੀਡਰਸਿਪ ਪੰਜਾਬ ਸੂਬੇ, ਪੰਜਾਬੀਆਂ ਜਾਂ ਸਿੱਖ ਕੌਮ ਦੇ ਮਸਲਿਆਂ ਨੂੰ ਕਤਈ ਵੀ ਹੱਲ ਨਹੀਂ ਕਰਵਾ ਸਕੇਗੀ । ਬਲਕਿ ਇਨਸਾਨੀ ਕਦਰਾਂ-ਕੀਮਤਾਂ, ਸਿੱਖੀ ਸਿਧਾਤਾਂ ਦਾ ਮਲੀਆਮੇਟ ਕਰਕੇ ਆਪਣੇ ਮੰਦਭਾਵਨਾ ਭਰੇ ਮਿਸਨ ਤੱਕ ਹੀ ਸੀਮਤ ਰਹੇਗੀ । ਅਜਿਹੀ ਲੀਡਰਸਿਪ ਤੋਂ ਕਿਸੇ ਅੱਛੇ ਸਮਾਜ ਜਾਂ ਸਿੱਖੀ ਸੋਚ ਨੂੰ ਪ੍ਰਫੁੱਲਿਤ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ।

WRITTEN BY