May 10, 2026 4:51 am

ਪਰਿਆਸ ਟਰੱਸਟ ਨੇ ਵੰਡੇ ਸਿਲਾਈ ਸਰਟੀਫਿਕੇਟ

ਸਰਦੂਲਗੜ੍ਹ, 19 ਫਰਵਰੀ (ਗਰਗ)-ਪਰਿਆਸ ਟਰੱਸਟ ਨੇ ਪਿੰਡ ਘੁਰਕਣੀ ਵਿਖੇ ਸਵ: ਸ੍ਰ ਜੋਗਿੰਦਰ ਸਿੰਘ ਦੀ ਯਾਦ ਵਿੱਚ ਚੱਲ ਰਹੇ ਸਿਲਾਈ ਸੈਂਟਰ ਦੇ ਪਹਿਲੇ ਬੈਚ ਨੂੰ ਸਰਟੀਫਿਕੇਟਾਂ ਦੀ ਵੰਡ ਸਰਪ੍ਰਸਤ ਬਲਦੇਵ ਸਿੰਘ ਆੜਤੀ ਨੇ ਕੀਤੀ ।ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰਧਾਨ ਗੁਰਲਾਲ ਸਿੰਘ ਸੋਨੀ ਨੇ ਦੱਸਿਆ ਕਿ ਟਰੱਸਟ ਪਿਛਲੇ ਲੱਗਭੱਗ 2 ਸਾਲ ਤੋਂ ਮੁਫਤ ਸਿਲਾਈ ਸੈਟਰ ਚਲਾ ਰਿਹਾ ਹੈ ਹੁਣ ਤੱਕ ਕਰੀਬ 200 ਕੁੜੀਆਂ ਇਸ ਸੈਂਟਰ ਦਾ ਲਾਭ ਲੈ ਚੁੱਕੀਆਂ ਹਨ ।ਉਹਨਾਂ ਦੱਸਿਆ ਕਿ ਇਸ ਦੌਰਾਨ ਇੱਕ ਲੋੜਵੰਦ ਲੜਕੀ ਨਵਦੀਪ ਕੋਰ ਨੂੰ ਸਿਲਾਈ ਮਸ਼ੀਨ ਵੀ ਦਿੱਤੀ ਗਈ ।ਪਿੰਡ ਘੁਰਕਣੀ ਦੀ ਪੰਚਾਇਤ ਅਤੇ ਗੁਰੂਦੁਆਰਾ ਕਮੇਟੀ ਵੱਲੋਂ ਸਹਿਯੋਗ ਦੇਣ ਲਈ ਟਰੱਸਟ ਨੇ ਧੰਨਵਾਦ ਕੀਤਾ।ਇਸ ਮੋੌਕੇ ਟਰੱਸਟ ਦੇ ਕੈਸ਼ੀਅਰ ਅਮਨਦੀਪ ਮੱਸੂ, ਟਰੱਸਟ ਮੈਂਬਰ ਸਤੀਸ ਖੂੰਗਰ, ਗੁਰੂਦਾਆਰਾ ਕਮੇਟੀ ਦੇ ਪ੍ਰਧਾਨ ਭੋਲਾ ਸਿੰਘ, ਰੂਪ ਸਿੰਘ, ਗੁਰਜੰਟ ਸਿੰਘ ਅਤੇ ਮਾਸਟਰ ਜਸਪ੍ਰੀਤ ਸਿੰਘ ਆਦਿ ਹਾਜਰ ਸਨ।

Send this to a friend