May 1, 2026 4:27 am

ਮੁੰਬਈ ’ਚ ਅੱਜ ਤੋਂ ਦੌੜੇਗੀ ਦੇਸ਼ ਦੀ ਪਹਿਲੀ ਮੋਨੋਰੇਲ

image ਮੁੰਬਈ, 31 ਜਨਵਰੀ (ਵਿਸ਼ਵ ਵਾਰਤਾ)-ਮੁੰਬਈ ਵਿਚ ਸ਼ਨੀਵਾਰ ਨੂੰ ਦੇਸ਼ ਦੀ ਪਹਿਲੀ ਮੋਨੋਰੇਲ ਦਾ ਉਦਘਾਟਨ ਕੀਤਾ ਜਾਵੇਗਾ। ਅਗਲੇ ਦਿਨ ਤੋਂ ਇਸ ਨੂੰ ਆਮ ਜਨਤਾ ਲਈ ਖੋਲ੍ਹ ਦਿੰਤਾ ਜਾਵੇਗਾ। ਇਸ ਮੋਨੋਰੇਲ ਦੇ ਸ਼ੁਰੂ ਹੋਣ ਨਾਲ ਮੁੰਬਈ ਵਾਸੀਆਂ ਨੂੰ ਬੇਹੱਦ ਰਾਹਤ ਮਿਲੇਗੀ। ਭੀੜ-ਭੜੱਕੇ ਵਾਲੀ ਮਾਇਆਨਗਰੀ ਵਿਚ ਲੋਕਾਂ ਨੂੰ ਆਪਣੀ ਮੰਜ਼ਿਲ ’ਤੇ ਜਾਣ ਵਿਚ ਜਿਥੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਇਸ ਮੋਨੋਰੇਲ ਦੇ ਸ਼ੁਰੂ ਹੋਣ ਨਾਲ ਵਡਾਲਾ ਤੋਂ ਚੈਂਬੂਰ ਤੱਕ ਦਾ ਸਫ਼ਰ ਕੇਵਲ 19 ਮਿੰਟ ਵਿਚ ਹੋਵੇਗਾ, ਜੋ ਪਹਿਲਾਂ 40 ਮਿੰਟ ਵਿਚ ਹੁੰਦਾ ਸੀ। ਇਸ ਪ੍ਰਾਜੈਕਟ ’ਤੇ ਲਗਪਗ 2700 ਕਰੋੜ ਰੁਪਏ ਖਰਚੇ ਹੋਏ ਹਨ। ਇਸ ਮੋਨੋਰੇਲ ਦਾ ਟਿਕਟ 5 ਤੋਂ 19 ਰੁਪਏ ਹੋਵੇਗਾ। ਦੂਸਰੇ ਪਾਸੇ ਇਸ ਮੋਨੋਰੇਲ ਦੇ ਸ਼ੁਰੂਆਤ ਨਾਲ ਲੋਕਾਂ ਵਿਚ ਭਾਰੀ

ਉਤਸ਼ਾਹ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਨਾ ਕੇਵਲ ਉਨ੍ਹਾਂ ਦੇ ਪੈਸੇ ਦੇ ਬਚਤ ਹੋਵੇਗੀ, ਬਲਕਿ ਇਸ ਨਾਲ ਉਹ ਘੱਟ ਸਮੇਂ ਵਿਚ ਆਪਣੀ ਮੰਜ਼ਿਲ ’ਤੇ ਵੀ ਪਹੁੰਚ ਜਾਣਗੇ।

Send this to a friend