ਦੇਹਰਾਦੂਨ, 31 ਜਨਵਰੀ (ਪੀ.ਟੀ.)- ਉਤਰਾਖੰਡ ਦੇ ਮੁੱਖ ਮੰਤਰੀ ਵਿਜੇ ਬਹੁਗੁਣਾ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪਿਛਲੇ ਸਾਲ ਉਤਰਾਖੰਡ ਵਿੱਚ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਸੀ। ਇਸ ਵਿੱਚ ਰਾਹਤ ਤੇ ਮੁੜ ਵਸੇਬਾ ਕਾਰਜਾਂ ’ਚ ਵਰਤੀ ਗਈ ਢਿੱਲ ਦੀ ਕੀਮਤ ਬਹੁਗੁਣਾ ਨੂੰ ਹੁਣ ਚੁਕਾਉਣੀ ਪਈ ਹੈ। ਬਹੁਗੁਣਾ ਨੇ ਸ਼ੁੱਕਰਵਾਰ ਨੂੰ ਰਾਜਪਾਲ ਅਜੀਜ ਕੁਰੈਸ਼ੀ ਨੂੰ ਆਪਣਾ ਅਸਤੀਫ਼ਾ ਸੌਂਪਿਆ। ਮੰਨਿਆ ਜਾ ਰਿਹਾ ਹੈ ਕਿ ਹਰੀਸ਼ ਰਾਵਤ ਰਾਜ ਦੇ ਨਵੇਂ ਮੁੱਖ ਮੰਤਰੀ ਬਣ ਸਕਦੇ ਹਨ।