ਬੁਢਲਾਡਾ 18, ਫਰਵਰੀ (ਬਲਵਿੰਦਰ ਜਿੰਦਲ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 2 ਦੀ ਉਪ ਚੋਣ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ ਵਿਚਕਾਰ ਬਣੀਆ ਹੋਇਆ ਹੈ। ਕਾਂਗਰਸੀ ਉਮੀਦਵਾਰ ਤੀਰਥ ਸਿੰਘ ਸਵੀਟੀ ਵੱਲੋਂ ਵਾਰਡ ਵਿੱਚ ਚੋਣ ਦਫਤਰ ਖੋਲਿਆ ਗਿਆ। ਜਿੱਥੈ ਵਾਰਡ ਦੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਗਿਆ। ਦਫਤਰ ਵਿੱਚ ਠਾਠਾ ਮਾਰਦੇ ਇੱਕਠ ਤੋਂ ਸਪੱਸ਼ਟ ਸੀ ਕਿ ਹਰ ਗਲੀ ਮੁਹੱਲੇ ਵਿੱਚ ਕਾਗਰਸ ਦੇ ਤੀਰਥ ਸਿੰਘ ਸਵੀਟੀ ਦੇ ਹੱਕ ਵਿੱਚ ਲਹਿਰ ਚੱਲੀ ਹੋਈ ਹੈ। ਦਫਤਰ ਦੇ ਉਦਘਾਟਨ ਸਮੇਂ ਬਲਾਕ ਕਾਂਗਰਸ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਸਾਹਿਬਾਨ ਵੱਲੋਂ ਵਾਰਡ ਵਿੱਚ ਘਰ ਘਰ ਜਾ ਕੇ ਵੋਟਾਂ ਮੰਗੀਆਂ ਗਈਆ। ਉ¤ਧਰ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ ਸੁਭਾਸ਼ ਵਰਮਾ ਦੇ ਸਮੱਰਥਕਾਂ ਵੱਲੋਂ ਵੀ ਵਾਰਡ ਵਿੱਚ ਦਫਤਰ ਖੋਲਿਆ ਗਿਆ ਅਤੇ ਵਾਹਿਗੁਰੂ ਦੀ ਓਟ ਨਾਲ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ। ਪ੍ਰੰਤੂ ਅਕਾਲੀ ਉਮੀਦਵਾਰ ਦੀ ਵਾਰਡ ਵਿੱਚ ਗੇੈਰ ਹਾਜ਼ਰੀ ਲੋਕਾਂ ਲਈ ਚੁੰਝ ਚਰਚਾ ਬਣੀ ਹੋਈ ਹੈ। ਦੂਸਰੇ ਪਾਸੇ ਵਾਰਡ ਦੀ ਉਪ ਚੋਣ ਕਾਰਨ ਸਿਆਸੀ ਹਲਕਿਆ ਵਿੱਚ ਤਿੱਖੀ ਨਜਰ ਰੱਖੀ ਹੋਈ ਹੈ ਕਿਊਕਿ ਦੋਵੇਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜੇਤੂ ਹੋਣ ਦੀ ਸ਼ਕਲ ਵਿੱਚ ਨਗਰ ਕੋਸਲ ਅੰਦਰ ਅਹਿਮ ਭੂਮਿਕਾ ਅਦਾ ਕਰਨ ਵਜੋਂ ਦੇਖਿਆ ਜਾ ਰਿਹਾ ਹੈ।
ਵਾਰਡ ਦੀ ਉਪ ਚੋਣ ਲਈ ਉਮੀਦਵਾਰਾਂ ਨੇ ਖੋਲੇ ਚੋਣ ਦਫਤਰ



