May 24, 2026 11:16 pm

ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ 13 ਰੋਜ਼ਾ ਅਲੌਕਿਕ ਕਥਾ ਦਰਬਾਰ ਦੀਆਂ ਰੌਣਕਾਂ

ਜਲੰਧਰ, 17 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਇਤਿਹਾਸਕ ਅਸਥਾਨ ਗੁਰਦੁਆਰਾ ਪਾਤਸ਼ਾਹੀ ਛੇਵੀਂ ਬਸਤੀ ਸ਼ੇਖ ਜਲੰਧਰ ਵਿਖੇ 16 ਫਰਵਰੀ ਤੋਂ ਆਰੰਭ ਹੋ ਗਈ ਹੈ ਜੋ 28 ਫਰਵਰੀ ਤੱਕ ਰੋਜ਼ਾਨਾ ਰਾਤ 8 ਤੋਂ 9 ਵਜੇ ਤੱਕ ਹੋਵੇਗੀ। ਇਹ ਸਾਰਾ ਪ੍ਰੋਗਰਾਮ ਲਗਾਤਾਰ ਫਾਸਟਵੇਅ ਚੈਨਲ ਤੋਂ ਲਾਈਵ ਰੀਲੇਅ ਹੋਵੇਗਾ ਅਤੇ ਫ਼ਤਹ ਚੈਨਲ ਵਾਲੇ ਰਿਕਾਰਡਿੰਗ ਕਰਨਗੇ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਬੇਅੰਤ ਸਿੰਘ ਸਰਹੱਦੀ ਨੇ ਦੱਸਿਆ ਕਿ ਇਸ ਕਥਾ ਦਰਬਾਰ ਦੀ ਵਿਲੱਖਣਤਾ ਇਹ ਹੈ ਕਿ ਹਰ ਰੋਜ਼ ਵੱਖ-ਵੱਖ ਵਿਦਵਾਨ ਪਹੁੰਚ ਕੇ ਕਥਾ ਕਰਿਆ ਕਰਨਗੇ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਵਰਤੇਗਾ। ਇਲਾਕੇ ਦੀ ਸੰਗਤ ਵਿੱਚ ਇਸ ਪ੍ਰੋਗਰਾਮ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦੇਵਿੰਦਰ ਸਿੰਘ ਰਹੇਜਾ, ਗੁਰਕ੍ਰਿਪਾਲ ਸਿੰਘ, ਅਮਰੀਕ ਸਿੰਘ, ਕੁਲਵੰਤਬੀਰ ਸਿੰਘ, ਐਸ.ਪੀ. ਸਿੰਘ ਛਾਬੜਾ ਐਡਵੋਕੇਟ, ਹਰਜੀਤ ਸਿੰਘ ਕਾਲੜਾ ਐਡਵੋਕੇਟ, ਚਰਨਜੀਤ ਸਿੰਘ ਲੁਬਾਣਾ, ਪਰਮਜੀਤ ਸਿੰਘ ਨੈਣਾ, ਬਲਵਿੰਦਰ ਸਿੰਘ, ਚਰਨਜੀਤ ਸਿੰਘ ਸਰਾਫ, ਇੰਦਰਪਾਲ ਸਿੰਘ ਅਰੋੜਾ, ਗਿ. ਗੁਰਮੀਤ ਸਿੰਘ ਤੇ ਇੰਦਰਪਾਲ ਸਿੰਘ ਸਕੱਤਰ, ਸੁਰਿੰਦਰ ਸਿੰਘ ਸਿਆਲ, ਗੁਰਜੀਤ ਸਿੰਘ ਪੋਪਲੀ, ਗੁਰਬਚਨ ਸਿੰਘ ਕਾਲੜਾ, ਡਾ. ਸਤਿਨਾਮ ਸਿੰਘ, ਜਤਿੰਦਰਪਾਲ ਸਿੰਘ ਸੇਠੀ, ਜਸਬੀਰ ਸਿੰਘ ਸੇਠੀ, ਕਰਨੈਲ ਸਿੰਘ ਜਬਲ, ਮਹਿੰਦਰ ਕੌਰ ਪ੍ਰਧਾਨ, ਕੁਲਦੀਪ ਕੌਰ ਸਹਿਗਲ, ਹਰਵਿੰਦਰ ਕੌਰ ਅਟਵਾਲ ਦੀ ਅਗਵਾਈ ਵਿੱਚ ਇਸਤਰੀ ਸਤਿਸੰਗ ਸਭਾ ਅਤੇ ਗੁ. ਕਮੇਟੀ ਦੇ ਸਮੂਹ ਮੈਂਬਰਾਨ ਪ੍ਰੋਗਰਾਮ ਦੀ ਸਫਲਤਾ ਲਈ ਸਰਗਰਮੀ ਨਾਲ ਸੇਵਾ ਕਰ ਰਹੇ ਹਨ।

Send this to a friend