Skip to content
Independent perspectives. Global stories.
BREAKING

ਬਠਿੰਡਾ ਵਿਖੇ ਰੇਲਵੇ ਪੁਲਿਸ ਨੇ ਦੋ ਨਸ਼ਾ ਤਸਕਰ ਕੀਤੇ ਕਾਬੂ

Share this story

ਬਠਿੰਡਾ, 17 ਫਰਵਰੀ (ਨਰਿੰਦਰ ਪੁਰੀ, ਕਮਲ ਕਟਾਰੀਆ)- ਅੱਜ ਬਠਿੰਡਾ ਰੇਲਵੇ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜੀ ਆਰ ਪੀ ਥਾਣਾ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਡੀ ਜੀ ਪੀ ਸ੍ਰੀ ਰੋਹਿਤ ਚੋਧਰੀ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ ਨਸੇ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ।ਜਿਸ ਵਿੱਚ ਅੱਜ ਇੱਕ ਵਡੀ ਸਫਲਤਾ ਹਾਸਿਲ ਹੋਈ ਹੈ। ਥਾਣਾ ਇੰਚਾਰਜ ਨੇ ਦਸਿਆ ਕਿ ਰਿਤੇਸ਼ ਕੁਮਾਰ ਅਤੇ ਅਨਿਲ ਮਹਿਤਾ ਨੂੰ 28 ਕਿਲੋ ਗਾਜੇ ਸਮੇਤ ਗ੍ਰਿਫਤਾਰ ਕੀਤਾ ਹੈ।ਦੋਸ਼ੀਆਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ ਰੇਲਵੇ ਪੁਲਿਸ ਨੇ ਦੋਸ਼ਿਆ ਦੇ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿਤੀ ਹੈ।

WRITTEN BY