ਕਾਂਗਰਸ ਵਰਕਿੰਗ ਕਮੇਟੀ ਦੀ ਥਾਂ ਲਵੇਗੀ ਨਵੀਂ ਕਮੇਟੀ
ਨਵੀਂ ਦਿੱਲੀ, 17 ਫਰਵਰੀ- ਕਾਂਗਰਸ ਪ੍ਰਦਾਨ ਰਾਹੁਲ ਗਾਂਧੀ ਨੇ 34 ਮੈਂਬਰੀ ਸਟੇਅਰਿੰਗ ਕਮੇਟੀ(ਐਸਸੀ) ਦਾ ਗਠਨ ਕੀਤਾ ਹੈ।ਇਹ ਨਵੀਂ ਕਮੇਟੀ ਕਾਂਗਰਸ ਪਾਰਟੀ ਦੇ ਸਾਰੇ ਅਹਿਮ ਫ਼ੈਸਲੇ ਲਵੇਗੀ। ਇਹ ਕਮੇਟੀ ਬਣਾਉਣ ਤੋਂ ਪਹਿਲਾਂ ਰਾਹੁਲ ਨੇ ਪਾਰਟੀ ਦੀ ਕਾਂਗਰਸ ਵਰਕਿੰਗ ਕਮੇਟੀ ਨੂੰ ਭੰਗ ਕਰ ਦਿਤਾ ਹੈ। ਰਾਹੁਲ ਗਾਂਧੀ ਨੇ ਦੇ ਪੁਰਾਣੇ ਕਈ ਮੈਂਬਰ ਨਵੀਂ ਕਮੇਟੀ ਵਿਚ ਤਾਂ ਸ਼ਾਮਲ ਕੀਤੇ ਪਰ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ 34 ਮੈਂਬਰੀ ਵਿੱਚ ਨਹੀਂ ਆਇਆ ਹਾਲਾਂਕਿ ਅਮਰਿੰਦਰ ਦੇ ਨਾਲ ਕਈ ਪੁਰਾਣੇ ਮੈਂਬਰਾਂ ਦਾ ਨਾਮ ਨਵੀਂ ਕਮੇਟੀ ਵਿਚੋਂ ਹਟਾ ਦਿਤਾ ਗਿਆ, ਜਿਸ ਵਿਚ ਆਰ ਕੇ ਧਵਨ, ਸ਼ਿਵਾਜੀ ਰਾਵ ਦੇਸ਼ ਮੁਖ, ਐਮ ਵੀ ਰਾਜ ਸ਼ੇਖਰਨ, ਮੋਹਸਿਨਾ ਕਿਦਵਈ ਅਤੇ ਵਿਲਾਸ ਮੁਤਿਮਵਾਰ ਸ਼ਾਮਲ ਹਨ।ਨਵੀਂ ਗਠਿਤ ਕਮੇਟੀ ਦੀ ਪਹਿਲੀ ਬੈਠਕ ਕਾਂਗਰਸ ਦੇ ਦਫ਼ਤਰ ਸ਼ਾਮ ਨੂੰ ਚਾਰ ਵਜੇ ਹੋਈ। 11 ਦਸੰਬਰ ਨੂੰ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਪ੍ਰਦਾਨ ਚੁਣਿਆ ਗਿਆ ਸੀ ਜਿਸ ਤੋਂ ਬਾਅਦ ਰਾਹੁਲ ਨੇ ਇਹ ਇਕ ਅਹਿਮ ਫ਼ੈਸਲਾ ਲਿਆ।ਨਵੀਂ ਕਮੇਟੀ ਵਿੱਚ ਏਕੇ ਐਂਟੋਨੀ, ਅਹਿਮਦ ਪਟੇਲ, ਦਿਗਵਿਜੈ ਸਿੰਘ, ਗ਼ੁਲਾਮ ਨਬੀ ਆਜ਼ਾਦ, ਅੰਬਿਕਾ ਸੋਨੀ, ਜਨਾਰਧਨ ਤ੍ਰਿਵੇਦੀ, ਅਸ਼ੋਕ ਗਾਲ੍ਹੋਤ, ਸੁਸ਼ੀਲ ਕੁਮਾਰ ਸ਼ਿੰਦੇ, ਪੀ ਚਿਦੰਬਰਮ, ਆਸਕਰ ਫਰਨਾਂਡਿਜ਼, ਅਨੰਦ ਸ਼ਰਮਾ, ਸੀਪੀ ਜੋਸ਼ੀ, ਬੀ ਕੇ ਹਰਿਪ੍ਰਸ਼ਾਦ, ਕਮਲਨਾਥ, ਮੋਤੀ ਲਾਲ ਵੋਹਰਾ, ਹੇਮੋ ਪ੍ਰੋਵਾ ਸੇਕਿਆ ਅਤੇ ਰਣਦੀਪ ਸੁਰਜੇਵਾਲਾ ਸ਼ਾਮਲ ਹਨ।



