Skip to content
Independent perspectives. Global stories.
BREAKING

ਪਲਾਹੀ ਵਿਖੇ ਫੁੱਟਬਾਲ ਟੂਰਨਾਮੈਂਟ ਸ਼ੁਰੂ

Share this story

ਫਗਵਾੜਾ, 16 ਫਰਵਰੀ (ਅਸ਼ੋਕ ਸ਼ਰਮਾ, ਪਰਵਿੰਦਰਜੀਤ ਸਿੰਘ)- ਇਤਹਾਸਕ ਪਿੰਡ ਪਲਾਹੀ ਦੇ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਸ੍ਰੀ ਗੁਰੂ ਹਰਿਰਾਏ ਫੁਟਬਾਲ ਅਕੈਡਮੀ ਪਲਾਹੀ ਵਲੋਂ ਗ੍ਰਾਮ ਪੰਚਾਇਤ ਪਲਾਹੀ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲਬ ਪਲਾਹੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਫੁਟਬਾਲ ਟੂਰਨਾਮੈਂਟ ਦਾ ਉਦਘਾਟਨ ਕੁਲਵਿੰਦਰ ਸਿੰਘ ਕੈਨੇਡੀਅਨ ਨੇ ਕੀਤਾ। ਇਸ ਸਮੇਂ ਬੋਲਦਿਆਂ ਸਰਪੰਚ ਗੁਰਪਾਲ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵਿਚ ਭਰਪੂਰ ਹਿਸਾ ਲੈਣਾ ਚਾਹੀਦਾ ਹੈ ਤਦੇ ਸਰੀਰ ਸੁਡੋਲ, ਤੰਦਰੁਸਤ ਬਣ ਸਕਦਾ ਹੈ। ਇਸ ਟੂਰਨਾਮੈਂਟ ਵਿਚ ਇਲਾਕੇ ਦੀਆਂ 16 ਟੀਮਾਂ ਹਿਸਾ ਲੈ ਰਹੀਆਂ ਹਨ, ਅਤੇ ਜੇਤੂ ਟੀਮਾਂ ਨੂੰ ਨਕਦ ਇਨਾਮ ਦਿਤੇ ਜਾਣਗੇ। ਇਸ ਮੌਕੇ ਉਤੇ ਪੰਚਾਇਤ ਮੈਂਬਰ ਰਾਮਪਾਲ, ਮਦਨ ਲਾਲ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਸਲ, ਸੁਰਜਨ ਸਿੰਘ ਸਲ, ਮਖਣ ਚੰਦ, ਪਵਿਤਰ ਸਿੰਘ, ਪਿੰਦਰ ਸਿੰਘ, ਜਸਵੀਰ ਸਿੰਘ ਬਸਰਾ, ਮੋਹਨ ਸਿੰਘ, ਗਿਆਨੀ ਮਹਿੰਗਾ ਸਿੰਘ, ਰਣਜੀਤ ਸਿੰਘ, ਬਿੰਦਰ ਫੁਲ, ਬਲਵੀਰ ਸਿੰਘ ਬਸਰਾ, ਕੁਲਵਿੰਦਰ ਸਿੰਘ ਸਲ ਪ੍ਰਧਾਨ ਹਾਜ਼ਰ ਸਨ। ਰਾਸ਼ਟਰੀ ਖਿਡਾਰੀ ਫੋਰਮੈਨ ਬਲਵਿੰਦਰ ਸਿੰਘ ਕੋਚ ਦੀ ਅਗਵਾਈ ‘ਚ ਚਲ ਰਹੇ ਫੁਟਬਾਲ ਟੂਰਨਾਮੈਂਟ ਵਿਚ ਰਾਜ ਪਧਰ ਦੇ ਖਿਡਾਰੀ ਹਿਸਾ ਲੈ ਰਹੇ ਹਨ। ਟੂਰਨਾਮੈਂਟ ਵਿਚ ਪਲਾਹੀ ਖਲਵਾੜਾ, ਧਰਮਕੋਟ, ਭੁਲਾਰਾਈ, ਸੁਖਚੈਨ ਨਗਰ,ਗੁਰਾਇਆ, ਜਗਜੀਤਪੁਰ, ਭਬਿਆਣਾ, ਖਾਟੀ, ਬਰਨਾ, ਪਲਾਹੀ ਗੇਟ, ਨਰੂੜ, ਖੋਥੜਾਂ, ਮਲਕਪੁਰ, ਸਾਹਨੀ, ਸਰਹਾਲਾ, ਰਾਣੂਆਂ ਦੀਆਂ ਟੀਮਾਂ ਹਿਸਾ ਲੈ ਰਹੀਆਂ ਹਨ। 18 ਫਰਵਰੀ ਨੂੰ ਸ਼ਾਮ 4 ਵਜੇ ਇਨਾਮ ਵੰਡੇ ਜਾਣਗੇ।

WRITTEN BY