ਫਗਵਾੜਾ, 16 ਫਰਵਰੀ (ਪਰਵਿੰਦਰ ਜੀਤ ਸਿੰਘ)- ਫਗਵਾੜਾ ਬਲਾਕ ਦੇ ਸਮੂਹ ਸਰਕਾਰੀ ਅਧਿਆਪਕ ਪਿਛਲੇ 3 ਮਹੀਨੇ ਦੇ ਕਰੀਬ ਤੋਂ ਤਨਖਾਹਾਂ ਨਾ ਮਿਲਣ ਕਾਰਨ ਅਜ ਬੀ.ਪੀ.ਈ.ਓ. ਦਫਤਰ ਫਗਵਾੜਾ ਵਿਖੇ ਸਵੇਰ ਤੋਂ ਸ਼ਾਮ ਤਕ ਚਲਣ ਵਾਲੀ ਲੜੀਵਾਰ ਹੜਤਾਲ ‘ਤੇ ਸ਼ੁਰੂ ਕਰ ਦਿਤੀ ਹੇ। ਬਲਾਕ ਦੇ ਸਰਕਾਰੀ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਸਨਖਾਹ ਨਾ ਮਿਲਣ ਕਾਰਨ ਓਹਨਾਂ ਨੂੰ ਇਹ ਕਦਮ ਚੁਕਣਾ ਪਿਆ ਹੈ। ਅਧਿਆਪਕਾ ਦਾ ਕਹਿਣਾ ਹੈ ਕਿ ਫਗਵਾੜਾ ਦੇ ਐਸ ਡੀ ਐਮ ਸਾਹਿਬ ਨੂੰ ਦੋ ਵਾਰ ਮੰਗ ਪਤਰ ਦਿਤਾ ਗਿਆ ਪਰ ਕਿਸੇ ਨੇ ਉਨ੍ਹਾਂ ਦੀ ਸਾਰ ਨਾ ਲਈ। ਉਹਨਾਂ ਨੇ ਮੰਗ ਪਤਰ ਵਿਚ ਮੰਗ ਰਖੀ ਸੀ ਕਿ ਉਂਨ੍ਹਾਂ ਦੀ ਤਨਖਾਹਾਂ ਦਾ ਬਜਟ ਜਾਰੀ ਕੀਤਾ ਜਾਵੇ, ਬੀ.ਐਡ ਬ੍ਰੀਜ ਕੋਰਸ ਸਬੰਧੀ ਪਤਰ ਵਾਪਿਸ ਲਿਆ ਜਾਵੇ ਅਤੇ ਪੁਰਾਣੀ ਪੈਨਸ਼ਨ ਸਕੀਮ ਮੁੜ ਜਾਰੀ ਕੀਤੀ ਜਾਵੇ। ਇਸ ਕਾਰਨ ਅਜ ਦਲਜੀਤ ਸਿੰਘ ਸੈਣੀ, ਜਸਵੀਰ ਸੈਣੀ, ਸਾਧੂ ਸਿੰਘ ਜਸਲ, ਸੁਰਿੰਦਰ ਕੁਮਾਰ ਅਤੇ ਅਜੇ ਕੁਮਾਰ ਨੇ ਸਵੇਰ ਤੋਂ ਸ਼ਾਮ ਤਕ ਭੁਖ ਹੜਤਾਲ ਤੇ ਬੈਠ ਗਏ ਸਨ। ਉਹਨਾਂ ਨੇ ਅਗੇ ਦਸਿਆ ਕਿ ਜਦ ਤਕ ਉਨ੍ਹਾਂ ਦੀਆਂ ਮੰਗਾ ਨਹੀਂ ਮਨੀਆ ਗਈਆ ਤਦ ਤਕ ਇਹ ਭੁਖ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ। ਉਹਨਾਂ ਨੇ ਅਗੇ ਦਸਿਆ ਕਿ ਮੰਗਾ ਨਾ ਮਣਨ ਦੀ ਸੁਰਤ ਵਿਚ ਰੋਜ ਪੰਜ ਪੰਜ ਦੇ ਇਕਠ ਵਿਚ ਅਧਿਆਪਕ ਇਸੇ ਤਰ੍ਹਾਂ ਭੁਖ ਹੜਤਾਲ ਤੇ ਬੈਠਦੇ ਰਹਿੰਗੇ।
ਇਹਨਾਂ ਦੀ ਹੌਂਸਲਾ ਅਫਜਾਈ ਲਈ ਹੰਸ ਰਾਜ ਬੰਗੜ, ਜਗਦੀਸ਼ ਸਿੰਘ, ਗੋਰਵ ਰਾਠੌਰ, ਚੰਦਨ ਕੁਮਾਰ, ਮਨਿੰਦਰ ਕੌਰ, ਬਬੀਤਾ, ਵਿਨੀਤਾ ਜੋਸ਼ੀ, ਰੀਟਾ ਆਦਿ ਮੌਜੂਦ ਸਨ। ਖਬਰ ਲਿਖੇ ਜਾਣ ਤਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਾਂ ਕਿਸੇ ਵੀ ਹੋਰ ਨੇਤਾ ਨੇ ਉਨ੍ਹਾਂ ਦੀ ਸਾਰ ਨਹੀਂ ਲਈ।
ਫਗਵਾੜਾ ’ਚ ਤਨਖਾਹਾਂ ਨਾ ਮਿਲਣ ਤੋਂ ਪਰੇਸ਼ਾਨ ਅਧਿਆਪਕ ਬੈਠੇ ਭੁੱਖ ਹੜਤਾਲ ’ਤੇ



