Skip to content
Independent perspectives. Global stories.
BREAKING

ਨੈਤਿਕ ਸਿੱ੍ਯਖਿਆ ਦੇ ਇਮਤਿਹਾਨਾਂ ’ਚ ਮਾਘੀ ਕਾਲਜ ਦੇ ਵਿਦਿਆਰਥੀਆਂ ਦੀ ਬੱਲੇ-ਬੱਲੇ

Share this story

ਅਮਲੋਹ, 15 ਫਰਵਰੀ (ਰਣਜੀਤ ਸਿੰਘ ਘੁੰਮਣ)- ਮਾਘੀ ਮੈਮੋਰੀਅਲ ਕਾਲਜ ਫਾਰ ਵੂਮੈਨ ਅਮਲੋਹ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨੈਤਿਕ ਸਿੱ੍ਯਖਿਆ ਦੇ ਲਏ ਗਏ ਪੈਪਰਾ ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਮਾਘੀ ਕਾਲਜ ਦੇ ਵਿਦਿਆਰਥੀਆਂ ਨੇ ਅਹਿਮ ਸਥਾਨ ਪ੍ਰਾਪਤ ਕੀਤਾ ਜਿਨ੍ਹਾਂ ਦਾ ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੁੱਖੀ ਜਗਜੀਵਨ ਸਿੰਘ, ਉਪ ਮੁੱਖੀ ਗੁਰਮੀਤ ਸਿੰਘ, ਜੋਨ ਸਕੱਤਰ ਪ੍ਰੋ: ਅਮਰਪ੍ਰੀਤ ਸਿੰਘ ਵੱਲੋ ਅੱਵਲ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀ ਰਜੀਆਂ ਨੇ ਪਹਿਲਾ, ਹਰਲੀਨ ਕੋਰ , ਪੁਨੀਤ ਬਵੇਜਾ, ਪ੍ਰਭਜੋਤ ਕੋਰ ਨੇ ਜਿਲ੍ਹਾਂ ਪੱਧਰ ਤੇ ਚੋਥਾ ਤੇ ਪੰਜਵਾਂ ਸਥਾਨ ਪ੍ਰਾਪਤ ਕੀਤਾ ਨੂੰ ਨਗਦ ਰਾਸ਼ੀ ਤੇ ਸਰਟੀਫਿਕੇਟ ਦੇਕੇ ਸਨਮਾਨ ਕੀਤਾ ਗਿਆ ਅਤੇ ਕਾਲਜ ਦੇ ਵਿਦਆਰਥੀਆਂ ਨੂੰ ਉਨ੍ਹਾਂ ਤੋ ਸੇਧ ਲੈਕੇ ਆਪਣੇ ਭਵਿੱਖ ਨੂੰ ਉਜੱਵਲ ਬਣਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੋਰਾਨ ਕਾਲਜ ਦੇ ਪ੍ਰਿਸੀਪਲ ਡਾ ਦਰਸਨਾ ਸਰਮਾ ਨੇ ਜਿਥੇ ਪਹੁੰਚੇ ਮਹਿਮਾਨਾ ਦਾ ਧੰਨਵਾਦ ਕੀਤਾ ਉਥੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਦੇ ਚੇਅਰਮੈਨ ਐਡਵੋਕੇਟ ਤੇਜਵੰਤ ਸਿੰਘ, ਵਾਇਸ ਚੇਅਰਮੈਨ ਕੈਲਾਸ ਅਮਲੋਹੀ, ਸਤੀਸ ਕੁਮਾਰ, ਅਸ਼ਵਨੀ ਅਬਰੋਲ, ਜੋਰਾ ਸਿੰਘ ਗਿੱਲ, ਕਾਰਜਕਾਰੀ ਪ੍ਰਿਸੀਪਲ ਸੂਸਮਾਂ ਮਾਥੂਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇੰਨਚਾਰਜ ਅਮਨਦੀਪ ਕੌਰ ਤੋਂ ਇਲਾਵਾਂ ਕਾਲਜ ਦਾ ਸਟਾਫ ਵਿਦਿਆਰਥੀ ਤੇ ਬੱ੍ਯਚਿਆ ਦੇ ਮਾਤਾ ਪਿਤਾ ਹਾਜ਼ਰ ਸਨ।

WRITTEN BY