Skip to content
Independent perspectives. Global stories.
BREAKING

ਸਾਰਗ ਸਮਾਰਟ ਸਕੂਲ ’ਚ ਮਹਾਂਸ਼ਿਵਰਾਤਰੀ

Share this story

ਸ੍ਰੀ ਚਮਕੌਰ ਸਾਹਿਬ, 15 ਫਰਵਰੀ (ਅਮਰਜੀਤ ਸਿੰਘ ਕਲਸੀ)- ਸਥਾਨਕ ਸਾਰਗ ਸਮਾਰਟ ਸਕੂਲ ਸ਼੍ਰੀ ਚਮਕੌਰ ਸਾਹਿਬ ’ਚ ਮਹਾਂਸ਼ਿਵਰਾਤਰੀ ਦਾ ਤਿਓੁਹਾਰ ਸਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਵਲੋਂ ਸ਼ਿਵ ਮੰਦਿਰ ਡੇਰਾ ਬਾਬਾ ਜ਼ਾਲਮਗਿਰੀ ਵਿਖੇ ਬੱਚਿਆਂ ਨੂੰ ਲਿਆਂਦਾ ਗਿਆ। ਜਿਥੇ ਛੋਟੇ-ਛੋਟੇ ਬੱਚੇ ਓਮ ਨਮ ਸ਼ਵਾਏ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ। ਚੈਅਰਮੈਨ ਯਤਿਨ ਸ਼ਰਮਾਂ ਨੇ ਬੱਚਿਆਂ ਅਤੇ ਸਮੂਹ ਸਟਾਫ਼ ਨੂੰ ਮਹਾਂ ਸ਼ਿਵਰਾਤਰੀ ਦੀ ਵਧਾਈ ਦਿੱਤੀ। ਇਸ ਮੌਕੇ ਪ੍ਰਬੰਧਕ ਅਮਰਜੀਤ ਸਿੰਘ, ਪ੍ਰਿੰਸੀਪਲ ਮੈਡਮ ਰਜਿੰਦਰ ਕੌਰ, ਮੈਡਮ ਇੰਦਰਜੀਤ ਕੌਰ, ਮੈਡਮ ਕੁਲਦੀਪ ਕੌਰ, ਅਤੇ ਸੋਨੀ ਆਦਿ ਨੇ ਮੰਦਿਰ ਦੇ ਦਰਸ਼ਨ ਕੀਤੇ। ਇਸ ਮੌਕੇ ਮੰਦਿਰ ਦੇ ਮੁਖੀ ਬਾਬਾ ਸੁਖਦੇਵਾ ਨੰਦ ਜੀ ਗਿਰੀ ਮਹਾਰਾਜ ਨੇ ਬੱਚਿਆਂ ਅਤੇ ਸਟਾਫ਼ ਨੂੰ ਆਪਣਾ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਬੱਚਿਆ ਨੂੰ ਪੜ੍ਹਾਈ ਦੇ ਨਾਲ-ਨਾਲ ਧਰਮ ਅਤੇ ਨੈਤਿਕਤਾ ਬਾਰੇ ਦੱਸਣਾ ਵੀ ਬਹੁਤ ਜਰੂਰੀ ਹੈ।

WRITTEN BY